ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਐੱਸਪੀਸੀਐਲ ਦੇ ਡਾਇਰੈਕਟਰ ਢਿੱਲੋਂ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

09:16 AM Dec 09, 2023 IST
ਬਿਜਲੀ ਅਧਿਕਾਰੀਆ ਨਾਲ ਮੀਟਿੰਗ ਕਰਦੇ ਹੋਏ ਪਾਵਰਕੌਮ ਦੇ ਪ੍ਰਬੰਧਕੀ ਮੈਂਬਰ ਜਸਵੀਰ ਸਿੰਘ ਢਿੱਲੋਂ। -ਫੋਟੋ: ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 8 ਦਸੰਬਰ
ਪਾਵਰਕੌਮ ਵੱਲੋਂ ਖਪਤਕਾਰਾਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਲੜੀ ਹੇਠ ਡਾਇਰੈਕਟਰ ਐਡਮਿਨ ਜਸਬੀਰ ਸਿੰਘ ਢਿੱਲੋਂ ਵੱਲੋਂ ਅੱਜ ਇੱਥੇ ਹਲਕਾ ਵੰਡ ਸਰਕਲਾਂ ਦੇ ਅਫਸਰਾਂ ਨਾਲ ਮੀਟਿੰਗ ਕਰ ਕੇ ਲੋੜੀਂਦੇ ਆਦੇਸ਼ ਦਿੱਤੇ। ਇਸ ਦੌਰਾਨ ਤਰਨ ਤਾਰਨ, ਸ਼ਹਿਰੀ ਅੰਮ੍ਰਿਤਸਰ, ਸਿਵਲ ਉਸਾਰੀ ਮੰਡਲ ਅੰਮ੍ਰਿਤਸਰ ਤੇ ਪੀ ਐਂਡ ਐਮ ਹਲਕਾ ਅੰਮ੍ਰਿਤਸਰ ਦੇ ਅਧਿਕਾਰੀਆ ਨੇ ਸ਼ਿਰਕਤ ਕੀਤੀ।
ਹਲਕਾ ਤਰਨ ਤਾਰਨ ਨੂੰ ਲੈ ਕੇ ਟੀਆਰਵਾਈ ਚਾਲੂ ਕਰਨ ਬਾਰੇ ਵਿਚਾਰ ਹੋਇਆ। ਉਨ੍ਹਾਂ ਵੱਲੋਂ ਬਾਰਡਰ ਜ਼ੋਨ ਅਧੀਨ ਬਾਰਡਰ ਬੈਲਟ ਏਰੀਏ ਵਿੱਚ ਸੋਲਰ ਲਗਾਉਣ ਸਬੰਧੀ ਸਕੀਮ ’ਤੇ ਵੀ ਵਿਚਾਰ ਕੀਤਾ ਗਿਆ ਤਾਂ ਜੋ ਵਾਤਾਵਰਨ ਦੇ ਹਿੱਤ ਵਿੱਚ ਬਿਜਲੀ ਉਤਪਾਦਨ ਦੇ ਨਵੇਂ ਸਰੋਤ ਵਧਾਏ ਜਾ ਸਕਣ। ਤਰਨ ਤਾਰਨ ਸਰਕਲ ਅਧੀਨ ਕੰਮ ਕਰਦੇ ਪਾਰਟ ਟਾਈਮ ਸਫਾਈ ਸੇਵਕਾਂ ਦੀਆਂ ਖਾਲੀ ਅਸਾਮੀਆਂ ਸਬੰਧੀ ਵੀ ਚਰਚਾ ਹੋਈ। ਪੱਟੀ ਅਤੇ ਭਿੱਖੀਵਿੰਡ ਮੰਡਲਾਂ ਵਿੱਚ ਹੋਣ ਵਾਲੇ ਬਿਜਲੀ ਨੁਕਸਾਨ ਨੂੰ ਘੱਟ ਕਰਨ ਬਾਰੇ ਵੀ ਵਿਚਾਰਾਂ ਹੋਈਆਂ। ਤਰਨ ਤਾਰਨ ਅਧੀਨ ਸਿਵਲ ਉਸਾਰੀ ਦੇ ਚੱਲ ਰਹੇ ਕੰਮਾਂ ਅਤੇ ਨਵੇਂ ਕੰਮਾਂ ਦੀ ਸਥਿਤੀ ਦਾ ਵੀ ਜਾਇਜ਼ਾ ਲਿਆ। ਬਾਰਡਰ ਜ਼ੋਨ ਅਧੀਨ ਸਿਵਲ ਉਸਾਰੀ ਤੇ ਮੈਨਟੇਨੈਂਸ ਦੇ ਕੰਮਾਂ ਦੀ ਤਾਜ਼ਾ ਸਥਿਤੀ ਬਾਰੇ ਉਹਨਾਂ ਨੇ ਜਾਣਕਾਰੀ ਹਾਸਿਲ ਕੀਤੀ ਅਤੇ ਪੈਂਡਿੰਗ, ਅਪਰੂਵ ਹੋ ਚੁੱਕੇ ਕੰਮਾਂ ਤੇ ਡਿਟੇਲ ਮੁਹੱਈਆ ਕਰਵਾਉਣ ਲਈ ਆਖਿਆ।

Advertisement

Advertisement