ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਐੱਸਐੱਲਵੀ ਨੇ ਈਐੱਸਏ ਦੇ ਦੋ ਉਪਗ੍ਰਹਿ ਪੰਧ ’ਤੇ ਸਥਾਪਤ ਕੀਤੇ

06:24 AM Dec 06, 2024 IST
ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ ਭਰਦਾ ਹੋਇਆ ਪੀਐੱਸਐੱਲਵੀ ਰਾਕੇਟ। -ਫੋਟੋ: ਪੀਟੀਆਈ

ਸ੍ਰੀਹਰੀਕੋਟਾ, 5 ਦਸੰਬਰ
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੀਐੱਸਐੱਲਵੀ-ਸੀ59 ਰਾਕੇਟ ਰਾਹੀਂ ਯੂਰੋਪੀਅਨ ਪੁਲਾੜ ਏਜੰਸੀ (ਈਐੱਸਏ) ਦੇ ‘ਪਰੋਬਾ-3’ ਮਿਸ਼ਨ ਨੂੰ ਪੁਲਾੜ ’ਚ ਪੰਧ ’ਤੇ ਸਫਲਤਾ ਨਾਲ ਸਥਾਪਤ ਕੀਤਾ ਹੈ। ਪੀਐੱਸਐੱਲਵੀ ਰਾਕੇਟ ਰਾਹੀਂ ਅੱਜ ਇੱਥੋਂ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਯੂੁਰੋਪੀਅਨ ਸਪੇਸ ਏਜੰਸੀ ਦੇ ‘ਪਰੋਬਾ-3’ ਮਿਸ਼ਨ ਨੂੰ ਅੱਜ ਸ਼ਾਮ 4.04 ਵਜੇ ਲਾਂਚ ਕੀਤਾ ਗਿਆ। ਉੱਧਰ, ਆਸਟਰੇਲੀਆ ਵਿੱਚ ਸਥਿਤ ਇਕ ਪੁਲਾੜ ਸਟੇਸ਼ਨ ਨੂੰ ਪਰੋਬ-3 ਦਾ ਸਿਗਨਲ ਵੀ ਪ੍ਰਾਪਤ ਹੋਣਾ ਸ਼ੁਰੂ ਹੋ ਗਿਆ ਹੈ। ‘ਪਰੋਬਾਸ’ ਇੱਕ ਲਾਤੀਨੀ ਸ਼ਬਦ ਹੈ ਜਿਸ ਦਾ ਅਰਥ ‘ਕੋਸ਼ਿਸ਼ ਕਰਨਾ’ ਹੈ। ਪਰੋਬਾ-3 (ਪ੍ਰਾਜੈਕਟ ਫਾਰ ਆਨਬੋਰਡ ਐਨਾਟਮੀ) ’ਚ ਦੋ ਉਪਗ੍ਰਹਿ ਕਰੋਨਾਗ੍ਰਾਫ਼ ਤੇ ਔਕੁਲਟਰ ਸ਼ਾਮਲ ਹਨ। ਇਹ ਉਪਗ੍ਰਹਿ ਸੂੁਰਜ ਦੇ ਬਾਹਰੀ ਖੇਤਰ ਦਾ ਅਧਿਐਨ ਕਰਨਗੇ। ਹਰੇਕ ਪੁਲਾੜ ਵਾਹਨ ਧਰਤੀ ਦੇ ਚਾਰੇ ਪਾਸੇ ਲਗਪਗ 19 ਘੰਟੇ ਪਰਿਕਰਮਾ ਕਰੇਗਾ। ਇਸਰੋ ਦੇ ਚੇਅਰਮੈਨ ਐੱਸ. ਸੋਮਨਾਥ ਨੇ ਦੱਸਿਆ ਕਿ ਲਾਂਚਿੰਗ ਤੋਂ ਲਗਪਗ 18 ਮਿੰਟਾਂ ਬਾਅਦ ਦੋਵੇਂ ਉਪਗ੍ਰਹਿ ‘ਨਿਰਧਾਰਤ ਪੰਧ’ ਵਿੱਚ ਸਥਾਪਤ ਕਰ ਦਿੱਤੇ ਗਏ। ਪਰੋਬਾ-3 (ਪ੍ਰਾਜੈਕਟ ਫਾਰ ਆਨਬੋਰਡ ਐਨਾਟਮੀ) ’ਚ ਦੋ ਉਪਗ੍ਰਹਿ ਹਨ, ਜਿਨ੍ਹਾਂ ਨੇ ਇਕੱਠੇ ਉਡਾਣ ਭਰੀ। ਸੋਮਨਾਥ ਨੇ ਦੱਸਿਆ, ‘‘ਉਪਗ੍ਰਹਿ ਸਹੀ ਪੰਧ ’ਚ ਸਥਾਪਤ ਕਰ ਦਿੱਤਾ ਗਿਆ ਹੈ।’ -ਪੀਟੀਆਈ

Advertisement

ਐੱਨਐੱਸਆਈਐੱਲ ਦੀ ਅਗਵਾਈ ਵਿੱਚ ਆਲਮੀ ਮਿਸ਼ਨ ਦੀ ਸ਼ੁਰੂਆਤ ਹੋਈ: ਇਸਰੋ

ਰਾਕੇਟ ਦਾਗੇ ਜਾਣ ਮਗਰੋਂ ਇਸਰੋ ਨੇ ਕਿਹਾ, ‘‘ਲਾਂਚਿੰਗ ਸਫਲ ਰਹੀ। ਪੀਐੱਸਐੱਲਵੀ-ਸੀ59 ਨੇ ਸਫਲ ਉਡਾਣ ਭਰੀ, ਜਿਸ ਨਾਲ ਇਸਰੋ ਦੀ ਤਕਨੀਕੀ ਮੁਹਾਰਤ ਨਾਲ ਐੱਨਐੱਸਆਈਐੱਲ ਦੀ ਅਗਵਾਈ ’ਚ ਆਲਮੀ ਮਿਸ਼ਨ ਦੀ ਸ਼ੁਰੂਆਤ ਹੋਈ, ਜਿਸ ਦਾ ਮਕਸਦ ਈਐੱਸਏ ਦੇ ਪਰੋਬਾ-3 ਉਪਗ੍ਰਹਿਆਂ ਨੂੰ ਸਥਾਪਤ ਕਰਨਾ ਹੈ। ਇਹ ਕੌਮਾਂਤਰੀ ਸਹਿਯੋਗ ਅਤੇ ਭਾਰਤ ਦੀਆਂ ਪੁਲਾੜ ਉਪਲੱਬਧੀਆਂ ਦੇ ਜਸ਼ਨ ਮਨਾਉਣ ਦੀ ਮਾਣਮੱਤੀ ਘੜੀ ਹੈ।’’

Advertisement
Advertisement