ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭੂ-ਮਾਫੀਆ ਤੋਂ ਪੀੜਤ ਕਿਸਾਨ ਦੇ ਹੱਕ ’ਚ ਉਗਰਾਹਾਂ ਦੀ ਸੂਬਾਈ ਰੈਲੀ

10:48 AM Jul 16, 2023 IST
ਰੈਲੀ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ।

ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਜੁਲਾਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਇੱਥੋਂ ਨੇੜਲੇ ਪਿੰਡ ਜੌਲੀਆਂ ਵਿੱਚ ਭੂ-ਮਾਫੀਆ ਤੋਂ ਪੀੜਤ ਕਿਸਾਨ ਅਵਤਾਰ ਸਿੰਘ ਦੇ ਹੱਕ ਵਿੱਚ ਸੂਬਾ ਪੱਧਰੀ ਰੈਲੀ ਕੀਤੀ ਗਈ। ਰੈਲੀ ਉਪਰੰਤ ਜੋਸ਼ ਭਰਪੂਰ ਨਾਅਰਿਆਂ ਦੀ ਗੂੰਜ ਦੌਰਾਨ ਅਵਤਾਰ ਸਿੰਘ ਦੀ ਜ਼ਮੀਨ ਵਿੱਚ ਕਿਸਾਨ ਵਰਕਰਾਂ ਤੇ ਬੀਬੀਆਂ ਨੇ ਖੁਦ ਆਪ ਝੋਨਾ ਲਗਾਇਆ।
ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜੌਲੀਆਂ ਪਿੰਡ ਦੇ ਗ਼ਰੀਬ ਕਿਸਾਨ ਅਵਤਾਰ ਸਿੰਘ ਵੱਲੋਂ ਸੂਦਖੋਰ ਆੜ੍ਹਤੀਏ ਦੇ 1.54 ਲੱਖ ਰੁਪਏ ਦੇਣੇ ਸਨ। ਪਰ ਭੂ-ਮਾਫੀਆ ਧਨਾਡ ਬਲਜਿੰਦਰ ਸਿੰਘ ਦੁਆਰਾ 23-24 ਸਾਲ ਪਹਿਲਾਂ ਕਿਸਾਨ ਨੂੰ ਕਥਿਤ ਅਗਵਾ ਕਰ ਕੇ ਬੇਤਹਾਸ਼ਾ ਕੁੱਟਮਾਰ ਰਾਹੀਂ ਭਾਰੀ ਵਿਆਜ ਸਮੇਤ 5.62 ਲੱਖ ਰੁਪਏ ਬਣਾ ਕੇ ਉਸਦੀ 20 ਕਨਾਲ ਜ਼ਮੀਨ ਦਾ ਧੱਕੇ ਨਾਲ ਬੈਨਾਮਾ ਲਿਖਵਾ ਲਿਆ। ਫਿਰ ਰਜਿਸਟਰੀ ਤੇ ਇੰਤਕਾਲ ਕਰਵਾ ਕੇ ਨਾਜਾਇਜ਼ ਕਬਜ਼ਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕੁੱਟਮਾਰ ਤੋਂ ਪਹਿਲਾਂ ਵੀ ਉਸ ਵੱਲੋਂ ਆ ਰਹੀਆਂ ਧਮਕੀਆਂ ਵਿਰੁੱਧ ਥਾਣਾ ਭਵਾਨੀਗੜ੍ਹ ਵਿੱਚ ਪੀੜਤ ਕਿਸਾਨ ਅਵਤਾਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਐੱਸਐੱਸਪੀ ਸੰਗਰੂਰ ਨੂੰ ਭੇਜੀ ਜਾ ਚੁੱਕੀ ਸੀ ਅਤੇ ਕੁੱਟਮਾਰ/ਧੱਕੇਸ਼ਾਹੀ ਤੋਂ ਫੌਰੀ ਬਾਅਦ ਵੀ ਬਾਕਾਇਦਾ ਰਿਪੋਰਟ ਲਿਖਵਾਈ ਗਈ ਸੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਧੱਕੇਸ਼ਾਹੀ ਵਿਰੁੱਧ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਜਥੇਬੰਦੀ ਵੱਲੋਂ ਢਾਈ ਤਿੰਨ ਮਹੀਨਿਆਂ ਤੋਂ ਪੁਲੀਸ ਤੇ ਸਿਵਲ ਅਧਿਕਾਰੀਆਂ ਤੱਕ ਕਈ ਵਾਰ ਪਹੁੰਚ ਕੀਤੀ ਗਈ। ਧੱਕੇਸ਼ਾਹੀ ਬਾਰੇ ਤੱਥਾਂ ਦੀ ਪੂਰੇ ਪਿੰਡ ਵੱਲੋਂ ਪੁਸ਼ਟੀ ਕਰਨ ਦੇ ਬਾਵਜੂਦ ਪ੍ਰਸ਼ਾਸਨ ਟੱਸ ਤੋਂ ਮੱਸ ਨਹੀਂ ਹੋ ਰਿਹਾ। ਉਨ੍ਹਾਂ ਐਲਾਨ ਕੀਤਾ ਕਿ ਅੱਜ ਯੂਨੀਅਨ ਵੱਲੋਂ ਕਿਸਾਨ ਅਵਤਾਰ ਸਿੰਘ ਦੀ ਜ਼ਮੀਨ ਵਿੱਚ ਖੁਦ ਝੋਨਾ ਲਗਾਇਆ ਗਿਆ ਹੈ ਅਤੇ ਇਸ ਦੀ ਰਾਖੀ ਵੀ ਜਥੇਬੰਦੀ ਲੋਕਾਂ ਦੇ ਸਹਿਯੋਗ ਨਾਲ ਖੁਦ ਕਰੇਗੀ। ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਜ਼ਮੀਨੀ ਰਿਕਾਰਡ ਅਨੁਸਾਰ ਬਨਿਾਂ ਕਿਸੇ ਪੱਖਪਾਤ ਤੋਂ ਕਾਰਵਾਈ ਕੀਤੀ ਗਈ ਹੈ।

Advertisement

Advertisement
Tags :
(ਉਗਰਾਹਾਂ)ਸੂਬਾਈਕਿਸਾਨਪੀੜਤਭੂ-ਮਾਫ਼ੀਆਰੈਲੀ
Advertisement