For the best experience, open
https://m.punjabitribuneonline.com
on your mobile browser.
Advertisement

ਡੀਟੀਐੱਫ ਦਾ ਸੂਬਾਈ ਡੈਲੀਗੇਟ ਇਜਲਾਸ 4 ਨੂੰ

07:38 AM Jul 24, 2024 IST
ਡੀਟੀਐੱਫ ਦਾ ਸੂਬਾਈ ਡੈਲੀਗੇਟ ਇਜਲਾਸ 4 ਨੂੰ
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੁਲਾਈ
ਸਕੂਲੀ ਅਧਿਆਪਕਾਂ ਦੀ ਪ੍ਰਮੁੱਖ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀਟੀਐੱਫ) ਵੱਲੋਂ ਐਲਾਨੀਆਂ ਜਥੇਬੰਦਕ ਚੋਣਾਂ ਅਤੇ ਇਜਲਾਸਾਂ ਦੇ ਪ੍ਰੋਗਰਾਮ ਤਹਿਤ ਇਸ ਵਾਰ ਸੂਬਾ ਡੈਲੀਗੇਟ ਇਜਲਾਸ ਬਠਿੰਡਾ ਸ਼ਹਿਰ ਦੀ ਦਾਣਾ ਮੰਡੀ ਨੇੜੇ ਸਥਿਤ ਲਾਰਡ ਰਾਮਾ ਹਾਲ ਵਿੱਚ 4 ਅਗਸਤ ਨੂੰ ਹੋਵੇਗਾ। ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਇਜਲਾਸ ਵਿੱਚ ਡੈਲੀਗੇਟਾਂ ਵੱਲੋਂ ਮਿਲ ਕੇ ਜਥੇਬੰਦਕ ਕੰਮਾਂ ਦਾ ਮੁਲਾਂਕਣ ਕਰਨ ਅਤੇ ਸੰਵਿਧਾਨਕ ਸੋਧਾਂ ਨੂੰ ਵਿਚਾਰਨ ਦੇ ਨਾਲ ਹੀ ਅਗਲੇ ਤਿੰਨ ਸਾਲ ਲਈ ਨਵੀਂ ਸੂਬਾ ਸਕੱਤਰੇਤ ਅਤੇ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਜਾਵੇਗੀ।

Advertisement
Advertisement
Author Image

joginder kumar

View all posts

Advertisement