For the best experience, open
https://m.punjabitribuneonline.com
on your mobile browser.
Advertisement

ਉਗਰਾਹਾਂ ਵੱਲੋਂ ਸਾਇਲੋਜ਼ ਅੱਗੇ ਮੁਜ਼ਾਹਰਿਆਂ ਦਾ ਐਲਾਨ

09:05 AM Apr 07, 2024 IST
ਉਗਰਾਹਾਂ ਵੱਲੋਂ ਸਾਇਲੋਜ਼ ਅੱਗੇ ਮੁਜ਼ਾਹਰਿਆਂ ਦਾ ਐਲਾਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 6 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਇੱਥੇ ਦਾਣਾ ਮੰਡੀ ਵਿੱਚ ਸੂਬਾਈ ਮੀਟਿੰਗ ਕੀਤੀ। ਮੀਟਿੰਗ ਵਿੱਚ ਸਾਇਲੋਜ਼ ਨੂੰ ਸਰਕਾਰੀ ਕੰਟਰੋਲ ਵਿੱਚ ਲੈਣ ਅਤੇ ਇਸ ਨੂੰ ਸਰਕਾਰੀ ਅਨਾਜ ਭੰਡਾਰਨ ਲਈ ਵਰਤਣ ਦੀ ਮੰਗ ਲਈ 11 ਅਪਰੈਲ ਨੂੰ ਸੂਬੇ ਅੰਦਰਲੇ ਸਾਇਲੋਜ਼ (ਗੋਦਾਮਾਂ) ਅੱਗੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ। ਜਥੇਬੰਦੀ ਨੇ ਇਸ ਐਕਸ਼ਨ ਦੀ ਤਿਆਰੀ ਹਿੱਤ ਬਾਕਾਇਦਾ ਚਰਚਾ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੰਜਾਬ ਅੰਦਰ 9 ਸਾਇਲੋ ਗੋਦਾਮਾਂ ਨੂੰ ਕਣਕ ਭੰਡਾਰਨ ਦੀ ਖੁੱਲ੍ਹ ਦੇਣ ਦੇ ਫ਼ੈਸਲੇ ਤੋਂ ਭਾਵੇਂ ਕਿਸਾਨ ਰੋਹ ਕਾਰਨ ਇੱਕ ਵਾਰ ਸਰਕਾਰ ਪਿੱਛੇ ਹਟ ਗਈ ਹੈ ਪਰ ਇਸ ਫ਼ੈਸਲੇ ਨੇ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਕਿਸਾਨ ਵਿਰੋਧੀ ਨੀਤੀ ਮੁੜ ਉਜਾਗਰ ਕਰ ਦਿੱਤੀ ਹੈ। ਆਗੂਆਂ ਕਿਹਾ ਕਿ ਪੰਜਾਬ ਅੰਦਰ ਦੇਸੀ ਵਿਦੇਸ਼ੀ ਕੰਪਨੀਆਂ ਵੱਲੋਂ ਹੋਰ ਦਰਜਨਾਂ ਨਵੇਂ ਸਾਇਲੋਜ਼ ਖੋਲ੍ਹਣ ਦੀ ਵਿਉਂਤ ਹੈ।

Advertisement

Advertisement
Author Image

sukhwinder singh

View all posts

Advertisement
Advertisement
×