ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ‘ਗੁੰਡਾ ਟੈਕਸ’ ਖ਼ਿਲਾਫ਼ ਰੋਸ ਮੁਜ਼ਾਹਰਾ

07:22 AM May 17, 2024 IST
ਮੋਗਾ ਮਾਰਕੀਟ ਕਮੇਟੀ ਅੱਗੇ ਗੁੰਡਾ ਟੈਕਸ ਖ਼ਿਲਾਫ਼ ਧਰਨਾ ਦਿੰਦੇ ਹੋਏ ਕਿਸਾਨ।

ਨਿੱਜੀ ਪੱਤਰ ਪ੍ਰੇਰਕ
ਮੋਗਾ, 16 ਮਈ
ਇਥੇ ਬੀਕੇਯੂ ਏਕਤਾ ਉਗਰਾਹਾਂ ਨੇ ਸਥਾਨਕ ਮਾਰਕੀਟ ਕਮੇਟੀ ਵੱਲੋਂ ਨਵੀਂ ਅਨਾਜ ਤੇ ਸਬਜ਼ੀ ਮੰਡੀ, ਤੂੜੀ ਮੰਡੀ ਤੇ ਲੱਕੜ ਮੰਡੀ ਲਈ ਕੰਟੀਨ ਅਤੇ ਪਾਰਕਿੰਗ ਦੇ ਦਿੱਤੇ ਗਏ ਠੇਕੇ ਦੀ ਆੜ ਵਿੱਚ ਵਸੂਲੇ ਜਾ ਰਹੇ ‘ਗੁੰਡਾ ਟੈਕਸ’ ਖ਼ਿਲਾਫ਼ ਮਾਰਕੀਟ ਕਮੇਟੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਕਿਸਾਨਾਂ ਮੁਤਾਬਕ ਮਾਰਕੀਟ ਕਮੇਟੀ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਸਟੇਜ ਉੱਤੇ ਆ ਕੇ ਭਰੋਸਾ ਦਿੱਤਾ ਕਿ ਨਿਯਮਾਂ ਅਨੁਸਾਰ ਨਿਯਮਤ ਸਰਕਾਰੀ ਕੀਮਤ ਮੁਤਾਬਕ ਪਰਚੀ ਕੱਟੀ ਜਾਵੇਗੀ। ਕਿਸਾਨ ਆਗੂ ਬਲੌਰ ਸਿੰਘ ਘਾਲੀ ਤੇ ਹੋਰਾਂ ਨੇ ਦੱਸਿਆ ਕਿ ਨਵੀਂ ਅਨਾਜ ਮੰਡੀ ਜਾਂ ਸਬਜ਼ੀ ਮੰਡੀ ਵਿਚ ਕੋਈ ਕੰਟੀਨ ਨਹੀਂ ਅਤੇ ਨਾ ਹੀ ਵਾਹਨਾਂ ਲਈ ਕੋਈ ਪਾਰਕਿੰਗ ਜਗ੍ਹਾ ਬਣਾਈ ਹੋਈ ਹੈ। ਮਾਰਕੀਟ ਕਮੇਟੀ ਵੱਲੋਂ ਕੰਟੀਨ ਤੇ ਪਾਰਕਿੰਗ ਦਾ ਠੇਕਾ ਦਿੱਤਾ ਗਿਆ ਜਿਸ ਦੀ ਆੜ ਵਿਚ ਫੜ੍ਹੀ-ਰੇਹੜੀ ਵਾਲਿਆਂ ਤੋਂ ਕਥਿਤ ‘ਗੁੰਡਾ ਟੈਕਸ’ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਰਤੀਆਂ ਦੀ ਦੋਵਾਂ ਹੱਥਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਹੜੀ ਤੇ ਆਟੋ ਰਿਕਸ਼ਾ ਵਾਲਿਆਂ ਨੂੰ ਪਰਚੀ 15 ਰੁਪਏ ਦੀ ਦਿੱਤੀ ਜਾ ਰਹੀ ਹੈ ਪਰ ਉਨ੍ਹਾਂ ਕੋਲੋਂ 80 ਰੁਪਏ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਉਥੇ ਵੱਡੀ ਗਿਣਤੀ ਵਿਚ ਸਬਜ਼ੀ ਵਿਕਰੇਤਾ ਜੋ ਆਰਜ਼ੀ ਤਰਪਾਲਾਂ ਲਾ ਕੇ ਸਬਜ਼ੀ ਵੇਚਦੇ ਹਨ ਤੇ ਉਨ੍ਹਾਂ ਕੋਲੋਂ 350 ਰੁਪਏ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਲੱਕੜਾਂ ਦੀ ਭਰੀ ਟਰਾਲੀ ਜਾਂ ਹੋਰ ਵਾਹਨ ਤੋਂ 500 ਰੁਪਏ ਵਸੂਲੇ ਜਾ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ 15 ਮਈ ਨੂੰ ਇਹ ਸਾਰਾ ਮਾਮਲਾ ਮਾਰਕੀਟ ਕਮੇਟੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ ਪਰ ਅੱਜ ਮੁੜ 16 ਮਈ ਨੂੰ ਇਹ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਸੀ। ਗੁੰਡਾ ਟੈਕਸ ਮਿਲਦਾ ਹੋਣ ਕਰਕੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਮਾਰਕੀਟ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਸਰਕਾਰੀ ਮੀਟਰ ਤੋਂ ਬਿਜਲੀ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੁੰਡਾ ਟੈਕਸ ਦੀ ਵਸੂਲੀ ਬੰਦ ਨਾ ਹੋਈ ਤਾਂ ਜਥੇਬੰਦੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

Advertisement

ਕਿਸੇ ਕਿਸਾਨ ਦੀ ਪਰਚੀ ਨਹੀਂ ਕੱਟੀ ਗਈ: ਸਕੱਤਰ

ਮਾਰਕੀਟ ਕਮੇਟੀ ਸਕੱਤਰ ਹਰਜੀਤ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਕੋਲ ਮੋਗਾ ਦਾ ਵਾਧੂ ਚਾਰਜ ਹੈ। ਉਨ੍ਹਾਂ ਕਿਹਾ ਕਿ ਠੇਕਾ ਮੰਡੀ ਬੋਰਡ ਵੱਲੋਂ ਟੈਂਡਰ ਰਾਹੀਂ ਦਿੱਤਾ ਜਾਂਦਾ ਹੈ। ਇਸ ਦਾ ਮਾਰਕੀਟ ਕਮੇਟੀ ਨਾਲ ਕੋਈ ਵਾਸਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਕਿਸਾਨ ਦੀ ਕਦੇ ਪਰਚੀ ਨਹੀਂ ਕੱਟੀ ਗਈ ਪਰ ਜਿਹੜੇ ਕਿਸਾਨ ਕੋਈ ਕਮਰਸ਼ੀਅਲ ਮਿੱਟੀ ਦੀ ਭਰਤ ਪਾਉਣ ਜਾਂ ਲੱਕੜ ਵਪਾਰੀ ਵਜੋਂ ਕੰਮ ਕਰਦੇ ਹਨ ਉਹ ਪਰਚੀ ਕੱਟਣ ਦੇ ਦਾਇਰੇ ਵਿਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਵਿਵਾਦ ਕਮਰਸ਼ੀਅਲ ਕੰਮ ਲਈ ਲਿਜਾਈ ਜਾ ਰਹੀ ਮਿੱਟੀ ਦੀ ਭਰੀ ਟਰਾਲੀ ਦੀ ਪਰਚੀ ਕੱਟਣ ਤੋਂ ਪੈਦਾ ਹੋਇਆ ਹੈ।

Advertisement
Advertisement