ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਧਿਆਪਕ ਆਗੂਆਂ ਖਿਲਾਫ਼ ਪੁਰਾਣੇ ਪੁਲੀਸ ਕੇਸ ਖੋਲ੍ਹਣ ’ਤੇ ਰੋਸ

12:35 PM Jul 16, 2023 IST

ਮਨੋਜ ਸ਼ਰਮਾ
ਬਠਿੰਡਾ, 16 ਜੁਲਾਈ
ਪੁਲੀਸ ਬਠਿੰਡਾ ਜ਼ਿਲ੍ਹੇ ਅੰਦਰ ਅਧਿਆਪਕ ਆਗੂਆਂ ਖਿਲਾਫ਼ ਪਿਛਲੇ ਸਾਲਾਂ ਅੰਦਰ ਆਪਣੇ ਮਸਲਿਆਂ ਸਬੰਧੀ ਲੜੇ ਸੰਘਰਸ਼ ਦੇ ਚਲਦਿਆਂ ਵੱਖ ਵੱਖ ਪਲੀਸ ਥਾਣਿਆਂ ਅੰਦਰ ਵੱਖੋ ਵੱਖਰੀਆਂ ਧਾਰਾਵਾਂ ਅਧੀਨ ਦਰਜ ਕੇਸਾਂ ਨੂੰ ਖੋਲ੍ਹਣ ਲੱਗੀ ਹੈ। ਗੌਰਤਲਬ ਹੈ ਕਿ ਥਾਣਾ ਸਿਵਲ ਲਾਈਨ ਬਠਿੰਡਾ ਵਿਚ 25/02/2019 ਨੂੰ ਐਫ. ਆਰ. ਆਈ ਨੰ 0038 ਧਾਰਾ 283,188 ਅਧੀਨ 6 ਅਧਿਆਪਕ ਆਗੂਆਂ ਜਗਸੀਰ ਸਿੰਘ ਸਹੋਤਾ, ਰੇਸ਼ਮ ਸਿੰਘ, ਲਛਮਣ ਮਲੂਕਾ, ਹਰਜੀਤ ਜੀਦਾ, ਗੁਰਮੁਖ ਸਿੰਘ, ਸਵਰਨਜੀਤ ਸਿੰਘ ਭਗਤਾ ਅਤੇ 100 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ 22/02/2019 ਨੂੰ ਥਾਣਾ ਕੋਟਫੱਤਾ ਵਿੱਚ ਐਫ. ਆਰ. ਆਈ ਨੰ 0013 ਧਾਰਾ 342, 353, 186, 506, 148, 149 ਤਹਿਤ 20 ਅਧਿਆਪਕ ਆਗੂਆਂ ਰੇਸ਼ਮ ਸਿੰਘ, ਜਗਸੀਰ ਸਿੰਘ ਸਹੋਤਾ, ਨਵਚਰਨ, ਗੁਰਜੀਤ ਜੱਸੀ, ਬੇਅੰਤ ਫੂਲੇਵਾਲਾ, ਦਰਸ਼ਨ ਸਿੰਘ ਮੌੜ, ਹਰਜਿੰਦਰ ਸਿੰਘ, ਅੰਗਰੇਜ਼ ਸਿੰਘ, ਰਾਜਵੀਰ ਸਿੰਘ, ਸੁਰੇਸ਼ ਸ਼ਰਮਾ, ਅਪਨਿੰਦਰ ਸਿੰਘ, ਸੁਖਦਰਸ਼ਨ ਬਠਿੰਡਾ, ਹਰਵਿੰਦਰ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਕੌਰ, ਨਵਤੇਜ ਕੌਰ, ਗੁਰਜੰਟ ਸਿੰਘ,ਹਰਿੰਦਰ ਕੌਰ, ਰਮਨਪਾਲ ਕੌਰ, ਕੁਲਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਹੈ। ਪਰਚੇ ਖੋਲ੍ਹਣ ਦੀ ਖ਼ਬਰ ਮਿਲਦੇ ਹੀ ਅਧਿਆਪਕ ਯੂਨੀਅਨ ਵਿੱਚ ਹਲਚਲ ਮਚ ਗਈ। ਇਸ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਾਰੀਆਂ ਅਧਿਆਪਕ ਜਥੇਬੰਦੀਆਂ ਨੇ ਤੁਰੰਤ ਟੀਚਰਜ਼ ਹੋਮ ਵਿਚ ਮੀਟਿੰਗ ਕਰਕੇ ਸਰਕਾਰ ਦੀ ਇਸ ਕਰਵਾਈ ਦੀ ਨਿਖੇਧੀ ਕੀਤੀ ਅਤੇ ਇਨ੍ਹਾਂ ਕੇਸਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ, ਅਧਿਆਪਕ ਜਥੇਬੰਦੀਆਂ ਨੇ ਸਪਸ਼ਟ ਕੀਤਾ ਕਿ ਉਹ ਪੂਰੇ ਪੰਜਾਬ ਵਿੱਚ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਵਲੋਂ ਅਧਿਆਪਕ ਮਸਲਿਆਂ ਨੂੰ ਲੈ ਕੇ ਜੋ ਪ੍ਰੋਗਰਾਮ ਦਿੱਤੇ ਗਏ ਸਨ ਉਨ੍ਹਾਂ ਨੂੰ ਲਾਗੂ ਕਰਦਿਆਂ ਸ਼ਾਂਤਮਈ ਤਰੀਕੇ ਨਾਲ ਆਪਣਾ ਸੰਘਰਸ਼ ਕਰ ਰਹੇ ਸਨ। ਭਾਵੇਂ ਬਾਅਦ ਵਿੱਚ ਸਰਕਾਰ ਵਲੋਂ ਅਧਿਆਪਕਾਂ ਦੀਆਂ ਕਾਫੀ ਮੰਗਾਂ ਮੰਨੀਆਂ ਗਈਆਂ ਅਤੇ ਸਾਰੇ ਪੰਜਾਬ ਅੰਦਰ ਦਰਜ ਮਾਮਲੇ ਰੱਦ ਕਰ ਦਿੱਤੇ ਪਰ ਪਤਾ ਨਹੀਂ ਸਰਕਾਰ ਲਗਪਗ 5 ਸਾਲ ਪੁਰਾਣੇ ਕੇਸ ਖੋਲ੍ਹ ਕੇ ਕੀ ਸਾਬਿਤ ਕਰਨਾ ਚਾਹੁੰਦੀ ਹੈ। ਅਧਿਆਪਕ ਜਥੇਬੰਦੀਆਂ ਵਲੋਂ ਮਤਾ ਪਾਇਆ ਗਿਆ ਕਿ ਉਹ ਇਹ ਕੇਸ ਰੱਦ ਕਰਵਾ ਕੇ ਹੀ ਹਟਣਗੇ ਜਿਸ ਲਈ ਸਾਂਝਾ ਮਤਾ ਪਾਸ ਕਰਦਿਆਂ ਫੈਸਲਾ ਕੀਤਾ ਕਿ ਉਹ 18 ਜੁਲਾਈ ਨੂੰ ਬਾਅਦ ਦੁਪਹਿਰ ਜ਼ਿਲ੍ਹੇ ਦੇ ਐਸਐਸਪੀ ਨੂੰ ਮਿਲਣਗੇ।

Advertisement

Advertisement
Tags :
ਅਧਿਆਪਕਆਗੂਆਂਖਿਲਾਫ਼,ਖੋਲ੍ਹਣਪੁਰਾਣੇਪੁਲੀਸ