ਕੁੱਟਮਾਰ ਦੇ ਮਾਮਲੇ ’ਚ ਪੁਲੀਸ ਵੱਲੋਂ ਕਾਰਵਾਈ ਨਾ ਕਰਨ ’ਤੇ ਧਰਨਾ
06:52 AM Jul 26, 2024 IST
Advertisement
ਪੱਤਰ ਪ੍ਰੇਰਕ
ਫਗਵਾੜਾ 25 ਜੁਲਾਈ
ਇੱਕ ਨਾਬਾਲਗ ਲੜਕੀ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਦੇ ਮਾਮਲੇ ’ਚ ‘ਆਪ’ ਐੱਸਸੀ ਵਿੰਗ ਪੰਜਾਬ ਦੇ ਜਨਰਲ ਸਕੱਤਰ ਜਰਨੈਲ ਨੰਗਲ ਨੇ ਆਪਣੇ ਸਾਥੀਆਂ ਸਣੇ ਐੱਸਪੀ ਦਫਤਰ ਦੇ ਬਾਹਰ ਧਰਨਾ ਲਗਾਇਆ। ਗੱਲਬਾਤ ਕਰਦਿਆਂ ਜਰਨੈਲ ਨੰਗਲ ਨੇ ਦੱਸਿਆ ਕਿ ਪਿੰਡ ਚਹੇੜੂ ਦੀ ਨਾਬਾਲਗ ਲੜਕੀ ਜੋ ਵੇਈਂ ਨਜ਼ਦੀਕ ਆਪਣੇ ਪਸ਼ੂ ਚਾਰ ਰਹੀ ਸੀ। ਉਸ ਨਾਲ ਕੁੱਝ ਲੋਕਾਂ ਵੱਲੋਂ ਖਿੱਚ ਧੂਹ ਕਰਕੇ ਮਾਰ ਕੁੱਟ ਕੀਤੀ ਗਈ ਅਤੇ ਇਸ ਸਮੇਂ ਲੜਕੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਹੈ ਪਰ ਪੁਲੀਸ ਨੇ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਧਰਨਾਕਾਰੀਆਂ ਨੂੰ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਜਿਸ ਮਗਰੋਂ ਧਰਨਾ ਸਮਾਪਤ ਹੋਇਆ।
Advertisement
Advertisement
Advertisement