ਚੋਰੀ ਦੀ ਘਟਨਾਵਾਂ ਖ਼ਿਲਾਫ਼ ਕਾਰਵਾਈ ਨਾ ਹੋਣ ’ਤੇ ਧਰਨਾ
09:48 AM Sep 01, 2024 IST
Advertisement
ਜਗਤਾਰ ਸਿੰਘ ਨਹਿਲ
ਲੌਂਗੋਵਾਲ, 31 ਅਗਸਤ
ਲੌਂਗੋਵਾਲ ਵਿੱਚ ਚੋਰੀਆਂ ਦੇ ਮਾਮਲੇ ਗੰਭੀਰ ਹੋ ਰਹੇ ਹਨ। ਸੁਨਾਮੀ ਪੱਤੀ ਦੇ ਰਹਿਣ ਵਾਲੇ ਗੁਰਚਰਨ ਸਿੰਘ ਚਰਨਾ ਦੇ ਘਰੋਂ ਔਰਤ ਨੂੰ ਧਮਕਾ ਕੇ ਸੋਨਾ ਲੁੱਟਣ ਦੇ ਮਾਮਲੇ ’ਚ ਪੁਲੀਸ ਵੱਲੋਂ ਢੰਗ ਦੀ ਕਾਰਵਾਈ ਨਾ ਹੋਣ ਖ਼ਿਲਾਫ਼ ਲੋਕਾਂ ਨੇ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੁਨਾਮ ਰੋਡ ’ਤੇ ਧਰਨਾ ਲਾਇਆ। ਇਸ ਮੌਕੇ ਧਰਨਾਕਾਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜਨਤਕ ਆਗੂਆਂ ਜੁਝਾਰ ਲੌਂਗੋਵਾਲ, ਕਮਲਜੀਤ ਸਿੰਘ ਵਿੱਕੀ, ਪ੍ਰਿਥੀ ਸਿੰਘ ਨੇ ਕਿਹਾ ਕਿ ਅਪਰਾਧਕ ਘਟਨਾਵਾਂ ਦਾ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਦੇਰ ਰਾਤ ਤੱਕ ਚੱਲੇ ਇਸ ਧਰਨੇ ਨੂੰ ਪੁਲੀਸ ਅਧਿਕਾਰੀਆਂ ਦੇ ਜਲਦੀ ਕਰਵਾਈ ਦੇ ਭਰੋਸੇ ਤੋਂ ਬਾਅਦ ਚੁੱਕ ਲਿਆ। ਯੂਥ ਕਾਂਗਰਸ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਗੁਰਤੇਗ ਸਿੰਘ ਲੌਂਗੋਵਾਲ ਨੇ ਸਰਕਾਰ ਦੀ ਕਰਵਾਈ ’ਤੇ ਸਵਾਲ ਚੁੱਕੇ। ਲੋਕਾਂ ਨੇ ਨਿੱਤ ਦਿਨ ਹੋ ਰਹੀਆਂ ਚੋਰੀਆਂ ਤੇ ਲਗਾਮ ਕਸਣ ਅਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
Advertisement
Advertisement