ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੈਸ ਫੈਕਟਰੀ ਬੰਦ ਕਰਵਾਉਣ ਲਈ ਰੋਸ ਮਾਰਚ

07:42 AM Sep 06, 2024 IST
ਪਿੰਡ ਅਖਾੜਾ ’ਚ ਕੱਢੇ ਗਏ ਰੋਸ ਮਾਰਚ ਵਿੱਚ ਸ਼ਾਮਲ ਔਰਤਾਂ।

ਜਸਬੀਰ ਸ਼ੇਤਰਾ
ਜਗਰਾਉਂ, 5 ਸਤੰਬਰ
ਇੱਥੋਂ ਨਜ਼ਦੀਕੀ ਪਿੰਡ ਅਖਾੜਾ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਅੱਜ ਪਿੰਡ ਦੇ ਮਰਦਾਂ ਅਤੇ ਔਰਤਾਂ ਨੇ ਰੋਸ ਮਾਰਚ ਕੱਢਿਆ ਜਿਸ ’ਚ ਪਿੰਡ ਦੇ ਲਗਭਗ ਹਰ ਘਰ ਤੋਂ ਜੀਆਂ ਨੇ ਸ਼ਮੂਲੀਅਤ ਕੀਤੀ। ਸਪੀਕਰ ’ਤੇ ਨਾਅਰੇਬਾਜ਼ੀ ਕਰਦਿਆਂ ਇਹ ਮਾਰਚ ਪਿੰਡ ਦੀਆਂ ਸਾਰੀਆਂ ਗਲੀਆਂ ’ਚੋਂ ਲੰਘਿਆ। ਇਸ ’ਚ ਗੈਸ ਫੈਕਟਰੀ ਨੂੰ ਪੱਕੇ ਤੌਰ ’ਤੇ ਬੰਦ ਕਰਵਾਉਣ ਦਾ ਅਹਿਦ ਦੁਹਰਾਇਆ ਗਿਆ। ਪਿੰਡ ਦੇ ਮੁੱਖ ਗੁੱਟ ’ਤੇ ਸਮੁੱਚੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਇਨ੍ਹਾਂ ਫੈਕਟਰੀਆਂ ਨੂੰ ਚਾਲੂ ਕਰਨ ਲਈ ਜਬਰ ਤਸ਼ੱਦਦ ਦਾ ਰਾਹ ਅਖਤਿਆਰ ਕਰਨ ਜਾ ਰਹੀ ਹੈ। ਇਸ ਮਕਸਦ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵੀ ਸਰਕਾਰ ਦੇ ਵਕੀਲ ਨੇ ਬਿਆਨ ਦਿੱਤਾ ਹੈ ਕਿ ਸਰਕਾਰ ਇਹ ਬਾਇਓ ਗੈਸ ਫੈਕਟਰੀਆਂ ਚਲਾਉਣਾ ਚਾਹੁੰਦੀ ਹੈ ਜਿਸ ਲਈ ਪੁਲੀਸ ਬਲ ਦੀ ਲੋੜ ਹੈ।
ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਧੱਕੇਸ਼ਾਹੀ ਨਾਲ ਕਿਸੇ ਵੀ ਹਾਲਤ ’ਚ ਇਸ ਫੈਕਟਰੀ ਦੀ ਪਿੰਡ ਅਖਾੜਾ ’ਚ ਉਸਾਰੀ ਨਹੀਂ ਹੋਣ ਦਿੱਤੀ ਜਾਵੇਗੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਤਾਂ ਇਹ ਫੈਕਟਰੀ ਉਸਰ ਸਕਦੀ ਹੈ ਪਰ ਪਿੰਡ ਦਾ ਜਿੰਨੀ ਦੇਰ ਇੱਕ ਵੀ ਵਾਸੀ ਜਿਉਂਦਾ ਹੈ, ਇਹ ਫੈਕਟਰੀ ਨਹੀਂ ਲੱਗਣ ਦਿੱਤੀ ਜਾਵੇਗੀ। ਸੰਘਰਸ਼ ਕਮੇਟੀ ਦੇ ਆਗੂ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨਾਲ ਹੋਈਆਂ ਦੋ ਮੀਟਿੰਗਾਂ ’ਚ ਸਾਂਝੀ ਤਾਲਮੇਲ ਕਮੇਟੀ ਨੇ ਤੱਥਾਂ ਤੇ ਦਲੀਲਾਂ ਸਹਿਤ ਇਹ ਸਾਬਤ ਕਰ ਦਿੱਤਾ ਕਿ ਇਹ ਗਰੀਨ ਈਕੋ ਫੈਕਟਰੀਆਂ ਨਹੀਂ ਸਗੋਂ ਕੈਂਸਰ ਫੈਕਟਰੀਆਂ ਹਨ। ਦਲੀਲਾਂ ’ਚ ਹਾਰਨ ਤੋਂ ਬਾਅਦ ਸਰਕਾਰ ਹੁਣ ਜਬਰ ਦਾ ਸਹਾਰਾ ਲੈ ਕੇ ਜੇ ਫੈਕਟਰੀਆਂ ਲਗਾਏਗੀ ਤਾਂ ਇਸ ਦੀ ਜਬਰਦਸਤ ਸਿਆਸੀ ਕੀਮਤ ਤਾਰਨੀ ਪਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਭਰ ਵਿੱਚ ਲੱਗ ਰਹੀਆਂ ਗੈਸ ਫੈਕਟਰੀਆਂ ਪੱਕੇ ਤੌਰ ’ਤੇ ਬੰਦ ਕਰਾਉਣ ਤੇ ਉਨ੍ਹਾਂ ਦੇ ਲਾਇਸੈਂਸ ਰੱਦ ਕਰਾਉਣ ਲਈ 10 ਸਤੰਬਰ ਨੂੰ ਦਿੱਲੀ ਰੋਡ ਜਾਮ ਕਰਨ ਲਈ ਬੀਜਾ ਵਿੱਚ ਅਖਾੜਾ ਪਿੰਡ ’ਚੋਂ ਸੈਂਕੜੇ ਮਰਦ ਔਰਤਾਂ ਸ਼ਾਮਲ ਹੋਣਗੇ। ਇਸ ਸਮੇਂ ਸੁਖਜੀਤ ਸਿੰਘ, ਹਰਦੇਵ ਸਿੰਘ ਅਖਾੜਾ, ਜਗਦੇਵ ਸਿੰਘ ਅਖਾੜਾ, ਦਰਸ਼ਨ ਸਿੰਘ ਅਖਾੜਾ ਤੇ ਨਨੂੰ ਗਿੱਲ ਨੇ ਸੰਬੋਧਨ ਕੀਤਾ।

Advertisement

Advertisement