ਕੋਲਕਾਤਾ ਕਾਂਡ ਖ਼ਿਲਾਫ਼ ਵਕੀਲ ਭਾਈਚਾਰੇ ਅਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਰੋਸ ਮਾਰਚ
ਪੱਤਰ ਪ੍ਰੇਰਕ
ਸਮਰਾਲਾ, 22 ਅਗਸਤ
ਕੋਲਕਾਤਾ ਵਿੱਚ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਦੀ ਘਟਨਾ ਦੇ ਰੋਸ ਵਜੋਂ ਬਾਰ ਐਸੋਸੀਏਸ਼ਨ ਸਮਰਾਲਾ ਦੇ ਸੱਦੇ ’ਤੇ ਇਲਾਕੇ ਦੀਆਂ ਸਮੂਹ ਇਨਸਾਫ਼ ਪਸੰਦ ਜਥੇਬੰਦੀਆਂ ਵੱਲੋਂ ਸਥਾਨਕ ਬਾਜ਼ਾਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਮਾਰਚ ਦੌਰਾਨ ਸ਼ਾਮਲ ਸਮੂਹ ਨੁਮਾਇਦਿਆਂ ਵੱਲੋਂ ਜਿੱਥੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਨਾਅਰੇ ਲਾਏ ਗਏ, ਉੱਥੇ ਆਮ ਜਨਤਾ ਵੱਲੋਂ ਵੀ ਭਰਵੀਂ ਸ਼ਮੂਲੀਅਤ ਅਤੇ ਰੋਹ ਦੇਖਣ ਨੂੰ ਮਿਲਿਆ।
ਇਸ ਮੌਕੇ ਬਾਰ ਐਸੋਸੀਏਸ਼ਨ ਸਮਰਾਲਾ ਦੇ ਪ੍ਰਧਾਨ ਅਨਿਲ ਗੁਪਤਾ ਤੇ ਬਾਕੀ ਨੁਮਾਇੰਦਿਆਂ ਨੇ ਮੰਗ ਕਰਦਿਆਂ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਫ਼ਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਰੋਸ ਮਾਰਚ ਵਿੱਚ ਵਕੀਲ ਭਾਈਚਾਰੇ ਵੱਲੋਂ ਐਡਵੋਕੇਟ ਐਨ.ਕੇ. ਸ਼ਰਮਾ, ਭਜਨ ਸਿੰਘ, ਏ. ਐੱਸ. ਗਿੱਲ, ਸਰਬਜੀਤ ਸਿੰਘ ਸੇਖੋਂ, ਸਤਿੰਦਰ ਮੋਹਣ ਸਿੰਘ, ਉੱਤਮ ਚੰਦ, ਭੀਮ ਸਹਿਰਾਬ, ਕ੍ਰਿਸ਼ਨ ਬਾਲੀ, ਬਿੰਨੀ ਬਵੇਜਾ, ਭਵਨੇਸ਼ ਖੇੜਾ, ਸੰਦੀਪ ਸਿੰਘ, ਕਮਲਜੀਤ ਭੰਗੂ, ਗੁਰਜੀਤ ਸਿੰਘ, ਹੇਮਰਾਜ ਕੱਕੜ, ਨਤਿਸ਼ ਕੁੰਦਰਾ, ਬਲਵਿੰਦਰ ਕੌਰ, ਕਿਰਨਦੀਪ ਕੌਰ, ਰੁਪਿੰਦਰ ਕੌਰ, ਸ਼ਿਵ ਕਲਿਆਣ, ਤਰਲੋਕ ਸਿੰਘ, ਸਲਿਨ ਗੁਪਤਾ, ਜਸਵਿੰਦਰ ਨਾਗਰਾ, ਮਨਦੀਪ ਸੂਦ, ਬਲਵਿੰਦਰ ਸਿੰਘ, ਯਾਦਵਿੰਦਰ ਬੈਕਟਰ ਅਤੇ ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਵੱਲੋਂ ਪਰਮਜੀਤ ਸਿੰਘ ਢਿੱਲੋਂ, ਅਦਾਕਾਰ ਰਾਜਵਿੰਦਰ ਸਮਰਾਲਾ, ਅਮਰਜੀਤ ਬਾਲਿਓਂ, ਦੀਪਕ ਭਾਰਦਵਾਜ, ਦਰਸ਼ਨ ਸਿੰਘ, ਗੁਰਦੀਪ ਘਰਖਣਾ, ਸੁਰਿੰਦਰ ਬੇਦੀ, ਦੀਪਕ ਕਸ਼ਅਪ ਸਾਥੀਆਂ ਸਮੇਤ ਸ਼ਾਮਲ ਹੋਏ ਅਤੇ ਮੰਗ ਕੀਤੀ ਕਿ ਪੀੜਤਾ ਨੂੰ ਜਲਦੀ ਤੋਂ ਜਲਦੀ ਇਨਸਾਫ਼ ਮਿਲੇ ਅਤੇ ਇਸ ਜੁਰਮ ਨੂੰ ਛਿਪਾਉਣ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਵੀ ਸਜ਼ਾ ਮਿਲੇ।
ਖੰਨਾ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਪਾਵਰਕੌਮ ਦਫ਼ਤਰ ਅੱਗੇ ਗੇਟ ਰੈਲੀ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਧਾਰ ’ਤੇ ਬਣੀ ਲੋਕ ਸੰਘਰਸ਼ ਕਮੇਟੀ ਦੇ ਆਗੂਆਂ ਨੇ ਮਲਕੀਤ ਸਿੰਘ ਦੀ ਅਗਵਾਈ ਹੇਠ ਪੱਛਮੀ ਬੰਗਾਲ ਵਿੱਚ ਮਹਿਲਾ ਡਾਕਟਰ ਦੀ ਜਬਰ-ਜਨਾਹ ਪਿੱਛੋਂ ਕੀਤੀ ਹੱਤਿਆ ਦੇ ਰੋਸ ਵਜੋਂ ਕੇਂਦਰ ਤੇ ਸੂਬਾ ਸਰਕਾਰ ਦੀ ਅਰਥੀ ਫੂਕੀ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮਲਕੀਤ ਸਿੰਘ, ਗੁਰਸੇਵਕ ਸਿੰਘ, ਜਗਦੇਵ ਸਿੰਘ ਅਤੇ ਕਰਤਾਰ ਚੰਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਔਰਤਾਂ ਤੇ ਲੜਕੀਆਂ ਦੀ ਇੱਜ਼ਤ ਤੇ ਜਾਨ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ, ਮ੍ਰਿਤਕਾ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ, ਕਾਰਪੋਰੇਟ ਘਰਾਣਿਆਂ ਨੂੰ ਸਰਕਾਰੀ ਤੇ ਅਰਧ ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ, ਮਹਿੰਗਾਈ ਨੂੰ ਨੱਥ ਪਾਈ ਜਾਵੇ, ਸਿੱਖਿਆ ਨੀਤੀ ਤੇ ਸੇਵਾ ਸ਼ਰਤਾਂ ਵਿੱਚ ਕੀਤੀ ਜਾ ਰਹੀ ਤਬਦੀਲੀ ਰੱਦ ਕੀਤੀ ਜਾਵੇ। ਇਸ ਮੌਕੇ ਮੇਵਾ ਸਿੰਘ, ਜਸਵੀਰ ਸਿੰਘ, ਕਮਲਜੀਤ ਸਿੰਘ, ਅਵਤਾਰ ਸਿੰਘ, ਬਖਸ਼ੀਸ਼ ਸਿੰਘ, ਭੁਪਿੰਦਰ ਸਿੰਘ, ਅਮਰ ਸਿੰਘ, ਬਲਵੀਰ ਰਾਏ, ਮੋਹਨ ਸਿੰਘ, ਦਲਵਾਰ ਸਿੰਘ, ਜ਼ਾਮੀਲ ਮੁਹੰਮਦ, ਜਸਵਿੰਦਰ ਸਿੰਘ, ਗੁਰਮੀਤ ਸਿੰਘ ਤੇ ਦਲਵੀਰ ਸਿੰਘ ਹਾਜ਼ਰ ਸਨ।