ਕਰਮਚਾਰੀਆਂ ਤੇ ਅਧਿਆਪਕਾਂ ਵੱਲੋਂ ਯੂਨੀਵਰਸਿਟੀ ਕੈਂਪਸ ’ਚ ਰੋਸ ਮਾਰਚ
ਰਵੇਲ ਸਿੰਘ ਭਿੰਡਰ
ਪਟਿਆਲਾ, 28 ਜੁਲਾਈ
ਪੰਜਾਬੀ ਯੂਨੀਵਰਸਿਟੀ ’ਚ ਕਰਮਚਾਰੀਆ ਤੇ ਅਧਿਆਪਕਾਂ ਦੇ ਸਾਂਝੇ ਚਾਰ ਮਸਲਿਆਂ ’ਤੇ ਆਧਾਰਤ ‘ਜੁਆਇੰਟ ਐਕਸ਼ਨ ਕਮੇਟੀ’ ਦੇ ਸੱਦੇ ’ਤੇ ਅੱਜ ਕੈਂਪਸ ਅੰਦਰ ਸੰਘਰਸ਼ੀ ਕਰਮਚਾਰੀਆਂ ਤੇ ਅਧਿਆਪਕਾਂ ਵੱਲੋਂ ਰੋਸ ਮਾਰਚ ਕੀਤਾ ਗਿਆ। ਮਾਰਚ ਕੱਢਣ ਮਗਰੋਂ ਪਿਛਲੇ ਕਈ ਦਨਿਾਂ ਵਾਂਗ ਸੰਘਰਸ਼ੀ ਧਿਰਾਂ ਵੱਲੋਂ ਅੱਜ ਵੀ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਮਾਰਚ ਵਾਈਸ ਚਾਂਸਲਰ ਦੇ ਦਫ਼ਤਰ ਤੋਂ ਆਰੰਭ ਹੁੰਦਾ ਹੋਇਆ ਵੱਖ ਵੱਖ ਵਿਭਾਗਾਂ ’ਚੋਂ ਘੁੰਮ ਕੇ ਵਾਪਸ ਰੋਸ ਧਰਨੇ ਵਾਲੀ ਥਾਂ ਖਤਮ ਹੋਇਆ। ਮਾਰਚ ਦੀ ਸ਼ੁਰੂਆਤ ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਕਰਦਿਆ ਯੂਨੀਵਰਸਿਟੀ ਵਿਗੜਦੀ ਵਿੱਤੀ ਸਥਿਤੀ ’ਤੇ ਚਿੰਤਾ ਜਾਹਿਰ ਕੀਤੀ। ਹੈਰਾਨੀ ਪ੍ਰਗਟਾਈ ਕਿ ਅਗਲਾ ਜੁਲਾਈ ਦਾ ਮਹੀਨਾ ਚੜਨ ਕੰਢੇ ਹੈ, ਪਰ ਹਾਲੇ ਤੱਕ ਜੂਨ ਮਹੀਨੇ ਦੀ ਤਨਖਾਹ ਨਹੀਂ ਦਿੱਤੀ ਜਾ ਸਕੀ। ਉਨ੍ਹਾਂ ਕਿਹਾ ਕਿ ਸਾਲ 1991-92 ’ਚ ਰਾਜ ਸਰਕਾਰ ਦੀ ਯੂਨੀਵਰਸਿਟੀ ਨੂੰ ਫੰਡਿੰਗ 15.15 ਕਰੋੜ ਸੀ, ਜੋ ਵਧ ਕੇ ਮੌਜੂਦਾ ਬਜਟਦ 2020-21 ’ਚ 108.91 ਕਰੋੜ ਰੁਪਏ ਹੋ ਗਈ ਹੈ, ਜੋ ਸਿਰਫ਼ 7.19 ਗੁਣਾ ਵਾਧਾ ਹੈ। ਇਸ ਦੇ ਨਾਲ ਹੀ ਯੂਨੀਵਰਸਟੀ ਦੀ ਆਮਦਨੀ ਵਿੱਚ ਵਿਦਿਆਰਥੀਆਂ ਦੀ ਫੀਸ ਦਾ ਹਿੱਸਾ 112.83 ਗੁਣਾ ਵਧ ਕੇ 1991-92 ਵਿੱਚ 1.69 ਕਰੋੜ ਰੁਪਏ ਤੋਂ ਹਾਲ ਹੀ ਦੇ ਸਮੇਂ ਵਿੱਚ 190.68 ਕਰੋੜ ਰੁਪਏ ਪਹੁੰਚ ਗਿਆ ਹੈ। ਇਸ ਲਈ ਰਾਜ ਸਰਕਾਰ ਨੂੰ ਵੀ ਇਸੇ ਯੂਨੀਵਰਸਟੀ ਦੇ ਅਨੁਪਾਤ ਨਾਲ ਇਸ ਯੂਨੀਵਰਸਟੀ ਨੂੰ ਫੰਡ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਨੂੰ ਉਤਸ਼ਾਹਤ ਕਰਨ ਲਈ ਸੁਹਿਰਦ ਨਹੀਂ ਹੈ ਕਿਉਂਕਿ 20 ਸਾਲਾਂ ਦੌਰਾਨ ਸਰਕਾਰੀ ਕਾਲਜਾਂ ਵਿੱਚ ਕੋਈ ਵੀ ਅਧਿਆਪਕ ਦੀ ਅਸਾਮੀ ਨਹੀਂ ਭਰੀ ਗਈ ਹੈ ਤੇ ਇਨ੍ਹਾਂ ਕਾਲਜਾਂ ਵਿੱਚ ਅਧਿਆਪਨ ਸਟਾਫ ਦੀ ਗਿਣਤੀ ਪਹਲੇ ਕੁੱਲ ਤੋਂ ਲਗਪਗ ਇੱਕ ਚੌਥਾਈ ਤੱਕ ਰਹਿ ਗਈ ਹੈ। ਉਨ੍ਹਾਂ ਦੁਹਰਾਇਆ ਕਿ ਯੂਨੀਵਰਸਟੀ ਦੇ ਕਰਮਚਾਰੀ ਪੰਜਾਬ ਸਰਕਾਰ ਵੱਲੋਂ ਯੂਨੀਵਰਸਟੀ ਦੇ ਮਾਮਲਿਆਂ ਵਿੱਚ ਨਿਯੁਕਤ ਕੀਤੇ ਅਖੌਤੀ ‘ਸਲਾਹਕਾਰ’ ਦੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਨਗੇ। ਇਸ ਮੌਕੇ ਸੰਬੋਧਨ ਕਰਦਅਿਾਂ ਸੇਵਾਮੁਕਤ ਡਿਪਟੀ ਰਜਿਟਰਾਰ ਬਲਵੰਤ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦਾ ਹੱਕ ਵੀ ਯੂਨੀਵਰਸਿਟੀ ਘੁੱਟ ਰਹੀ ਹੈ, ਜੋ ਬਜ਼ੁਰਗਾਂ ਪ੍ਰਤੀ ਅਨਿਆ ਹੈ।
ਨਾਰੰਗ ਦੀ ਨਿਯੁਕਤੀ ਤੇ ਕਾਰਜਭਾਰ ਸੰਭਾਲਣ ਦਾ ਸਵਾਗਤ
ਪੰਜਾਬੀ ਯੂਨੀਵਰਸਿਟੀ ਦੇ ਗਲਿਆਰਿਆਂ ਅੰਦਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਸਲਾਹਕਾਰ ਵਜੋਂ ਨਾਮਜ਼ਦ ਕੀਤੇ ਗਏ ਸਾਬਕਾ ਆਈ.ਏ.ਐਸ.ਅਧਿਕਾਰੀ ਮਨਜੀਤ ਸਿੰਘ ਨਾਰੰਗ ਦੇ ਵਿਰੋਧ ਨੂੰ ਮੋੜਾ ਪੈਂਦਾ ਵਿਖਾਈ ਦੇਣ ਲੱਗਿਆ ਹੈ। ਪੰਜਾਬੀ ਯੂਨੀਵਰਸਿਟੀ ਏ ਕਲਾਸ ਅਫਸਰ ਐਸੋਸੀਏਸ਼ਨ ਤੇ ਪੰਜਾਬੀ ਯੂਨੀਵਰਸਿਟੀ ਬੀ ਤੇ ਸੀ.ਕਲਾਸ ਨਾਨ ਟੀਚਿੰਗ ਐਸੋਸੀਏਸ਼ਨ ਜਿਹੜੀਆਂ ਦੋਵੇਂ ਨੁਮਾਇੰਦਾਂ ਤੇ ਚੁਣੀਆਂ ਹੋਈਆਂ ਐਸੋਸੀਏਸ਼ਨਾਂ ਹਨ ਵੱਲੋਂ ਡਾ. ਮਨਜੀਤ ਸਿੰਘ ਨਾਰੰਗ ਦੀ ਬਤੌਰ ਵਾਈਸ ਚਾਂਸਲਰ ਦੇ ਸਲਾਹਕਾਰ ਦੀ ਨਿਯੁਕਤੀ ਦਾ ਅੱਜ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਅੰਦਰਲੀਆਂ ਵੱਖ ਵੱਖ ਮੁਲਾਜ਼ਮ ਧਿਰਾਂ ਤੇ ਵਿਅਕਤੀਗਤ ਤੌਰ ’ਤੇ ਕੁਝ ਅਧਿਆਪਕਾਂ ਤੇ ਗੈਰ ਅਧਿਆਪਨ ਅਮਲੇ ਵੱਲੋਂ ਸਾਬਕਾ ਆਈਏਐਸ ਅਧਿਕਾਰੀ ਬਤੌਰ ਦੀ ਵੀਸੀ ਦੇ ਸਲਾਹਕਾਰ ਵਜੋਂ ਹੋਈ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਪ੍ਰੰਤੂ ਅੱਜ ਪੰਜਾਬੀ ਯੂਨੀਵਰਸਿਟੀ ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਤੇ ਬੀ.ਤੇ ਸੀ.ਨਾਨ ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਰਾਜੂ ਦੀ ਅਗਵਾਈ ਹੇਠ ਦੋਵੇਂ ਜਥੇਬੰਦੀਆਂ ਵੱਲੋਂ ਸਾਬਕਾ ਆਈਏਐਸਡਅਧਿਕਾਰੀ ਸ਼੍ਰੀ ਨਾਰੰਗ ਦੀ ਨਿਯੁਕਤੀ ’ਤੇ ਉਨ੍ਹਾਂ ਵੱਲੋਂ ਕਾਰਜਭਾਰ ਸੰਭਾਲਣ ਦਾ ਸਵਾਗਤ ਕੀਤਾ ਹੈ।