ਸ਼ਾਹਪੁਰਕੰਡੀ ਡੈਮ ਤੋਂ ਕੱਢੇ ਮੁਲਾਜ਼ਮਾਂ ਵੱਲੋਂ ਰੋਸ ਮਾਰਚ
ਪੱਤਰ ਪ੍ਰੇਰਕ
ਪਠਾਨਕੋਟ, 17 ਨਵੰਬਰ
ਸ਼ਾਹਪੁਰਕੰਡੀ ਡੈਮ ਪ੍ਰਸ਼ਾਸਨ ਵੱਲੋਂ ਕੰਮ ਕਰਦੇ ਆਊਸਟੀ ਕੋਟੇ ਦੇ 25 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤੇ ਜਾਣ ਬਾਅਦ ਨੌਕਰੀ ਬਹਾਲੀ ਦੀ ਮੰਗ ਲਈ ਸ਼ੁਰੂ ਕੀਤੇ ਗਏ ਸੰਘਰਸ਼ ਤਹਿਤ ਇਨ੍ਹਾਂ ਮੁਲਾਜ਼ਮਾਂ ਨੇ ਆਪਣੇ ਪਰਿਵਾਰਾਂ ਸਣੇ ਸ਼ਾਹਪੁਰਕੰਡੀ ਟਾਊਨਸ਼ਿਪ ਤੋਂ ਲੈ ਕੇ ਪਠਾਨਕੋਟ ਦੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਅਤੇ ਜਾਂਚ ਅਧਿਕਾਰੀ ਤਤਕਾਲੀ ਐੱਸਡੀਐੱਮ ਸੌਰਭ ਦਾ ਪੁਤਲਾ ਫੂਕਿਆ। ਡੀਸੀ ਦਫ਼ਤਰ ਅੱਗੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੈਰਾਜ ਆਊਸਟੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਪਠਾਨੀਆ, ਭਾਰਤੀ ਕਿਸਾਨ ਯੂਨੀਅਨ ਸਿਰਸਾ ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਸਣੇ ਹੋਰਾਂ ਨੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਆਵਾਜ਼ ਉਠਾਈ। ਉਨ੍ਹਾਂ ਕਿਹਾ ਕਿ ਉਹ ਇਹ ਧੱਕਾ ਸਹਿਣ ਨਹੀਂ ਕਰਨਗੇ ਅਤੇ ਜਦ ਤੱਕ ਉਨ੍ਹਾਂ ਦੀਆਂ ਸੇਵਾਵਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤਦ ਤੱਕ ਸੰਘਰਸ਼ ਕਰਦੇ ਰਹਿਣਗੇ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿੱਚ ਯੋਗੇਸ਼ ਸਿੰਘ, ਬਲਵੀਰ ਸਿੰਘ, ਸ਼ੇਰ ਅਲੀ, ਨਵੇਸ਼ ਸਿੰਘ, ਜੀਤ ਸਿੰਘ, ਦੇਵ ਸਿੰਘ, ਨਰੇਸ਼ ਸਿੰਘ, ਵਿਕਰਮ ਸਿੰਘ, ਸੁਖਵਿੰਦਰ, ਰਜਨੀ ਦੇਵੀ, ਕਮਲਾ ਦੇਵੀ, ਸ਼ਮਾ ਰਾਣੀ, ਬਿਕਰਮ ਸਿੰਘ, ਗਨੀ ਮੁਹੰਮਦ, ਲਿਆਕਤ ਅਲੀ, ਪਰਮਿੰਦਰ ਕੌਰ, ਸੰਤੋਸ਼ ਕੁਮਾਰੀ, ਸਤਿੰਦਰ ਕੌਰ, ਸ਼ੰਕੁਲਤਾ ਦੇਵੀ, ਨਿਤੀਸ਼ ਸਿੰਘ, ਮੋਹਨ ਸਿੰਘ, ਕਰਤਾਰ ਕੌਰ ਆਦਿ ਹਾਜ਼ਰ ਸਨ।