For the best experience, open
https://m.punjabitribuneonline.com
on your mobile browser.
Advertisement

ਪਰਾਲੀ ਤੋਂ ਗੈਸ ਬਣਾਉਣ ਵਾਲੀ ਫੈਕਟਰੀ ਖ਼ਿਲਾਫ਼ ਰੋਸ ਮਾਰਚ

07:52 AM May 05, 2024 IST
ਪਰਾਲੀ ਤੋਂ ਗੈਸ ਬਣਾਉਣ ਵਾਲੀ ਫੈਕਟਰੀ ਖ਼ਿਲਾਫ਼ ਰੋਸ ਮਾਰਚ
ਗੈਸ ਫੈਕਟਰੀ ਖ਼ਿਲਾਫ਼ ਰੋਸ ਮਾਰਚ ਕਰਦੇ ਹੋਏ ਲੋਕ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 4 ਮਈ
ਇੱਥੋਂ ਦੇ ਪਿੰਡ ਘੁੰਗਰਾਲੀ ਵਿੱਚ ਪਰਾਲੀ ਤੋਂ ਗੈਸ ਬਣਾਉਣ ਵਾਲੀ ਫੈਕਟਰੀ ਖ਼ਿਲਾਫ਼ ਘੁੰਗਰਾਲੀ ਅਤੇ ਨਵਾਂ ਪਿੰਡ ਗੋਬਿੰਦਪੁਰਾ ਦੇ ਵਸਨੀਕਾਂ ਨੇ ਘੁੰਗਰਾਲੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਘੁੰਗਰਾਲੀ ਵਾਸੀਆਂ ਨੇ ਕਈ ਸਖ਼ਤ ਫੈਸਲੇ ਲੈਂਦਿਆਂ ਕਿਹਾ ਕਿ ਇਸ ਵਾਰ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਆਗੂਆਂ ਦਾ ਪਿੰਡ ਆਉਣਾ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆਗੂ ਪਾਬੰਦੀ ਦੇ ਬਾਵਜੂਦ ਪਿੰਡ ਵਿੱਚ ਆਉਂਦਾ ਹੈ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਤੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਜਾਣਕਾਰੀ ਅਨੁਸਾਰ ਅੱਜ ਪਿੰਡ ਘੁੰਗਰਾਲੀ ਵਿੱਚ ਲੋਕਾਂ ਦਾ ਵੱਡਾ ਇਕੱਠ ਹੋਇਆ, ਜਿਸ ਵਿੱਚ ਪਿੰਡ ਵਾਸੀਆਂ ਨੇ ਸਿਆਸੀ ਆਗੂਆਂ ਦਾ ਵਿਰੋਧ ਕਰਨ, ਚੋਣਾਂ ਦਾ ਬਾਈਕਾਟ ਤੇ ਪਿੰਡ ਵਿੱਚ ਬੂਥ ਨਾ ਲੱਗਣ ਦਾ ਫ਼ੈਸਲਾ ਲਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਫੈਕਟਰੀ ਕੋਲੋਂ ਲੰਘਣ ਸਮੇਂ ਬਹੁਤ ਬਦਬੂ ਆਉਂਦੀ ਹੈ ਤੇ ਫੈਕਟਰੀ ਕਾਰਨ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਕੱਠ ਵਿੱਚ ਫ਼ੈਸਲੈ ਲੈਣ ਮਗਰੋਂ ਲੋਕਾਂ ਨੇ ਘੁੰਗਰਾਲੀ ਤੋਂ ਨਵਾਂ ਪਿੰਡ ਗੋਬਿੰਦਪੁਰਾ ਤੱਕ ਰੋਸ ਮਾਰਚ ਕੀਤਾ। ਇਸ ਦੌਰਾਨ ਨਵਾਂ ਪਿੰਡ ਵਾਸੀਆਂ ਨੂੰ ਕਿਹਾ ਗਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਕੋਈ ਵੀ ਰਾਜਨੀਤਕ ਪਾਰਟੀ ਦਾ ਆਗੂ ਨਾ ਆਵੇ ਜਿਸ ’ਤੇ ਨਵਾਂ ਪਿੰਡ ਵਾਸੀਆਂ ਨੇ ਉਨ੍ਹਾਂ ਨਾਲ ਚੱਲਣ ਦਾ ਵਾਅਦਾ ਕੀਤਾ।
ਇਸ ਮੌਕੇ ਕਾਮਰੇਡ ਜਸਮਿੰਦਰ ਸਿੰਘ, ਮੇਜਰ ਸਿੰਘ ਪੰਚ, ਰਣਜੀਤ ਸਿੰਘ, ਹਰਮਨ ਸਿੰਘ ਕਾਹਲੋਂ, ਜਸਵਿੰਦਰ ਸਿੰਘ ਜੱਸੀ ਸਾਬਕਾ ਸਰਪੰਚ, ਦਲਜੀਤ ਸਿੰਘ ਬੈਨੀਪਾਲ, ਸੋਨੀ ਬੈਨੀਪਾਲ, ਤੇਜਿੰਦਰ ਸਿੰਘ ਬੈਨੀਪਾਲ, ਸੰਦੀਪ ਸਿੰਘ ਸੋਨੀ, ਹਰਪ੍ਰੀਤ ਸਿੰਘ ਹੈਪੀ, ਗੁਰਪ੍ਰੀਤ ਸਿੰਘ ਬੈਨੀਪਾਲ, ਹਰਪ੍ਰੀਤ ਲਾਡੀ, ਬਲਜਿੰਦਰ ਸਿੰਘ, ਇੰਦਰਜੀਤ ਸੋਨੂੰ, ਹਰਜਿੰਦਰ ਸਿੰਘ ਸੋਨੀ ਸਾਬਕਾ ਪੰਚ, ਰੋਮੀ ਚੀਮਾ, ਗੁਰਪ੍ਰੀਤ ਗੁਰੀ, ਗੁਰਦੀਪ ਸਿੰਘ ਗੋਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ।

Advertisement

Advertisement
Author Image

Advertisement
Advertisement
×