ਜੈਨ ਮੁਨੀਆਂ ’ਤੇ ਹਮਲਿਆਂ ਖ਼ਿਲਾਫ਼ ਰੋਸ ਮਾਰਚ
06:09 AM Jul 21, 2023 IST
ਅੰਬਾਲਾ: ਜੈਨ ਮੁਨੀਆਂ ’ਤੇ ਲਗਾਤਾਰ ਹੋ ਰਹੇ ਜਾਨ ਲੇਵਾ ਹਮਲਿਆਂ, ਜੈਨ ਤੀਰਥਾਂ ਅਤੇ ਮੰਦਰਾਂ ਵਿਚ ਹੋ ਰਹੀਆਂ ਚੋਰੀਆਂ ਤੇ ਨੁਕਸਾਨ ਪਹੁੰਚਾਉਣ ਦੇ ਵਿਰੋਧ ਵਿਚ ਅੱਜ ਕੁੱਲ ਹਿੰਦ ਜੈਨ ਸਮਾਜ ਦੇ ਸੱਦੇ ’ਤੇ ਪ੍ਰਧਾਨ ਐਡਵੋਕੇਟ ਵੀ.ਕੇ. ਜੈਨ ਦੀ ਅਗਵਾਈ ਵਿੱਚ ਦਿਗੰਬਰ ਜੈਨ ਸਭਾ ਅੰਬਾਲਾ ਕੈਂਟ ਦੇ ਮੈਂਬਰਾਂ ਵੱਲੋਂ ਮਿੰਨੀ ਸਕੱਤਰੇਤ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਸਭਾ ਨੇ ਐੱਸਡੀਐੱਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਸਰਕਾਰ ਦੇ ਨਾਂ ਮੰਗ ਪੱਤਰ ਵੀ ਸੌਂਪਿਆ। ਸਭਾ ਦੇ ਸਕੱਤਰ ਅਸ਼ੋਕ ਜੈਨ ਨੇ ਦੱਸਿਆ ਕਿ ਐੱਸਡੀਐੱਮ ਨੂੰ ਮੰਗ ਪੱਤਰ ਸੌਂਪ ਕੇ ਅਪੀਲ ਕੀਤੀ ਗਈ ਹੈ ਕਿ ਜੈਨ ਸਾਧੂਆਂ ਅਤੇ ਜੈਨ ਮੰਦਰਾਂ ’ਤੇ ਹੋ ਰਹੇ ਹਮਲੇ ਸਹੀ ਨਹੀਂ ਹਨ। ਉਨ੍ਹਾਂ ਨੇ ਭਾਰਤ ਸਰਕਾਰ ਅਤੇ ਵੱਖ ਵੱਖ ਰਾਜ ਸਰਕਾਰਾਂ ਤੋਂ ਦੇਸ਼ ਭਰ ਵਿੱਚ ਜੈਨ ਸਾਧੂਆਂ ਅਤੇ ਜੈਨ ਮੰਦਰਾਂ ਦੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕਰਨ ਦੀ ਮੰਗ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement