ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਕੱਟਾਂ ਤੋਂ ਦੁਖੀ ਲੋਕਾਂ ਵੱਲੋਂ ਪਾਵਰਕੌਮ ਦਫ਼ਤਰ ਅੱਗੇ ਧਰਨਾ

06:52 AM Aug 28, 2024 IST
ਪਾਵਰਕੌਮ ਦਫ਼ਤਰ ਖਮਾਣੋਂ ਅੱਗੇ ਧਰਨਾ ਦਿੰਦੇ ਹੋਏ ਪਿੰਡਾਂ ਦੇ ਵਸਨੀਕ ਤੇ ਕਿਸਾਨ ਆਗੂ।

ਨਿੱਜੀ ਪੱਤਰ ਪ੍ਰੇਰਕ
ਖਮਾਣੋ, 27 ਅਗਸਤ
ਪਿੰਡ ਜਟਾਣਾ ਉੱਚਾ, ਜਟਾਣਾ ਨੀਵਾਂ ਅਤੇ ਪਿੰਡ ਕਕਰਾਲਾ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪਾਵਰਕੌਮ ਦਫ਼ਤਰ ਖਮਾਣੋਂ ਅੱਗੇ ਬਿਜਲੀ ਕੱਟਾਂ ਖ਼ਿਲਾਫ਼ ਧਰਨਾ ਲਗਾਇਆ ਗਿਆ। ਕਿਸਾਨ ਆਗੂ ਉੱਤਮ ਸਿੰਘ ਬਰਵਾਲੀ, ਕਰਨੈਲ ਸਿੰਘ ਜਟਾਣਾ, ਕਿਰਪਾਲ ਸਿੰਘ ਬਦੇਸ਼ਾ, ਇਕਬਾਲ ਸਿੰਘ ਜਟਾਣਾ ਉੱਚਾ ਤੇ ਮੋਹਣ ਸਿੰਘ ਭੁੱਟਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਜਟਾਣਾ ਉੱਚਾ, ਜਟਾਣਾ ਨੀਵਾਂ ਤੇ ਕਕਰਾਲਾ ਕਲਾਂ ਤੇ ਖੁਰਦ ਵਿੱਚ ਦਿਨ-ਰਾਤ ਬਿਜਲੀ ਦੇ ਕੱਟ ਲੱਗ ਰਹੇ ਹਨ। ਧਰਨੇ ਵਿੱਚ ਐੱਸਐੱਚਓ ਖਮਾਣੋਂ ਸੰਦੀਪ ਸਿੰਘ ਵੀ ਪਹੁੰਚੇ। ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਪਾਵਰਕੌਮ ਦੇ ਐੱਸਡੀਓ ਅਮਰਜੀਤ ਸਿੰਘ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਕਈ ਵਾਰ ਸਮੱਸਿਆ ਆ ਜਾਂਦੀ ਹੈ। ਅੱਗੇ ਤੋਂ ਨਵੋਦਿਆ ਫੀਡਰ ਨਾਲ ਸਬੰਧਤ ਕਿਸੇ ਵੀ ਪਿੰਡ ਨੂੰ ਅਜਿਹੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਜੇ ਉਨ੍ਹਾਂ ਦੇ ਪਿੰਡਾਂ ਵਿੱਚ ਬਿਜਲੀ ਕੱਟ ਲਗਾਏ ਗਏ ਤਾਂ ਉਹ ਹਾਈਵੇਅ ਜਾਮ ਕਰਨ ਲਈ ਮਜਬੂਰ ਹੋਣਗੇ।
ਉਧਰ, ਪਿੰਡ ਕਕਰਾਲਾ ਕਲਾਂ ਅਤੇ ਖੁਰਦ ਦੇ ਵਸਨੀਕ ਬਲਕਾਰ ਸਿੰਘ, ਜਗਤਾਰ ਸਿੰਘ, ਅਮਨਪ੍ਰੀਤ ਸਿੰਘ, ਰੁਪਿੰਦਰਜੀਤ ਸਿੰਘ, ਗੁਰਜੀਤ ਸਿੰਘ, ਸੁਖਬੀਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 32 ਸਾਲਾਂ ਤੋਂ ਨਵੋਦਿਆ ਫੀਡਰ ਨਾਲ ਜੁੜੇ ਹੋਏ ਸਨ ਪਰ ਹੁਣ ਮਨਸੂਰਪੁਰ ਫੀਡਰ ਨਾਲ ਜੋੜੇ ਗਏ ਹਨ। ਇਸ ਕਰ ਕੇ ਬਿਜਲੀ ਕੱਟਾਂ ਲੱਗ ਰਹੇ ਹਨ।
ਇਸ ਮੌਕੇ ਸੁਖਬੀਰ ਸਿੰਘ, ਜਤਿੰਦਰ ਸਿੰਘ, ਸਾਬਕਾ ਸਰਪੰਚ ਦਲਵੀਰ ਸਿੰਘ, ਸਾਬਕਾ ਸਰਪੰਚ ਕੇਸਰ ਸਿੰਘ, ਗੁਰਮੁੱਖ ਸਿੰਘ, ਚਰਨਜੀਤ ਸਿੰਘ, ਰਜਿੰਦਰ ਸਿੰਘ ਕਾਲਾ, ਕੁਲਵਿੰਦਰ ਸਿੰਘ ਖੱਟੜ, ਹੈਪੀ ਮੰਡੇਰਾਂ ਆਦਿ ਹਾਜ਼ਰ ਸਨ।

Advertisement

Advertisement
Advertisement