For the best experience, open
https://m.punjabitribuneonline.com
on your mobile browser.
Advertisement

ਖੇਤਾਂ ’ਚੋਂ ਕੇਬਲ ਚੋਰੀ ਹੋਣ ਖ਼ਿਲਾਫ਼ ਪੁਲੀਸ ਚੌਕੀ ਅੱਗੇ ਮੁਜ਼ਾਹਰਾ

11:21 AM Apr 14, 2024 IST
ਖੇਤਾਂ ’ਚੋਂ ਕੇਬਲ ਚੋਰੀ ਹੋਣ ਖ਼ਿਲਾਫ਼ ਪੁਲੀਸ ਚੌਕੀ ਅੱਗੇ ਮੁਜ਼ਾਹਰਾ
ਪੱਖੋ ਕੈਂਚੀਆਂ ਪੁਲੀਸ ਚੌਕੀ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਬੀਕੇਯੂ ਉਗਰਾਹਾਂ ਦੇ ਆਗੂ ਤੇ ਪੀੜਤ ਕਿਸਾਨ।
Advertisement

ਰੋਹਿਤ ਗੋਇਲ
ਪੱਖੋ ਕੈਂਚੀਆਂ, 13 ਅਪਰੈਲ
ਪਿੰਡ ਚੀਮਾ ਵਿੱਚ ਖੇਤਾਂ ਵਿੱਚ ਕੇਬਲ ਤਾਰਾਂ ਤੇ ਟਰਾਂਸਫਾਰਮਰਾਂ ਦੀਆਂ ਚੋਰੀਆਂ ਤੋਂ ਦੁਖੀ ਕਿਸਾਨਾਂ ਵੱਲੋਂ ਅੱਜ ਪੁਲੀਸ ਚੌਂਕੀ ਪੱਖੋ ਕੈਂਚੀਆਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ ਅਤੇ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ 11 ਅਪ੍ਰੈਲ ਨੂੰ ਪਿੰਡ ਚੀਮਾ ਦੇ ਬਖਤਗੜ੍ਹ ਰੋਡ ਉਪਰ ਕਿਸਾਨਾਂ ਦੀਆਂ ਕਈ ਮੋਟਰਾਂ ਉਪਰ ਕੇਬਲ ਤਾਰਾਂ ਚੋਰੀ ਹੋਈਆਂ ਹਨ। ਭਾਵੇਂ ਪੁਲੀਸ ਨੇ ਇਸ ਮਾਮਲੇ ਵਿੱਚ ਕਿਸਾਨਾਂ ਦੀ ਸ਼ਿਕਾਇਤ ਉਪਰ ਮੁੱਢਲੀ ਜਾਂਚ ਕਰ ਲਈ ਹੈ, ਪਰ ਚੋਰਾਂ ਨੂੰ ਫੜਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਜਦਕਿ ਉਨ੍ਹਾਂ ਆਪਣੇ ਪੱਧਰ ’ਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਇੱਕ ਮੋਟਰਸਾਈਕਲ ਸਵਾਰ ਚੋਰ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਹੈ। ਇਸੇ ਸਬੰਧ ਵਿੱਚ ਅੱਜ ਪੁਲੀਸ ਚੌਕੀ ਦੇ ਅਧਿਕਾਰੀਆਂ ਨੂੰ ਮਿਲੇ ਹਨ ਅਤੇ ਪੁਲੀਸ ਨੇ 17 ਅਪਰੈਲ ਤੱਕ ਚੋਰਾਂ ਨੂੰ ਫੜਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਤੇ ਸਮੇਂ ਤੱਕ ਚੋਰ ਨਾ ਫੜੇ ਗਏ ਤਾਂ ਉਹ ਪੁਲੀਸ ਪ੍ਰਸ਼ਾਸਨ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਪੀੜਤ ਕਿਸਾਨ ਬਿੱਕਰ ਸਿੰਘ, ਤਰਸੇਮ ਸਿੰਘ, ਜਗਤਾਰ ਸਿੰਘ, ਬੂਟਾ ਸਿੰਘ, ਗੁਰਮੇਲ ਸਿੰਘ, ਮਿੱਠੂ ਸਿੰਘ, ਪ੍ਰੀਤਮ ਸਿੰਘ ਤੋਂ ਇਲਾਵਾ ਸ਼ੇਰ ਸਿੰਘ, ਰਾਜਦੀਪ ਸਿੰਘ, ਜਗਦੀਪ ਸਿੰਘ, ਬਿੱਕਰ ਸਿੰਘ, ਨਛੱਤਰ ਸਿੰਘ ਤੇ ਬਲਦੇਵ ਸਿੰਘ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×