ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਲਸਤੀਨੀਆਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ

07:39 AM Nov 12, 2023 IST
ਜਗਰਾਉਂ ’ਚ ਰੋਸ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਭਾਈਚਾਰੇ ਦੇ ਲੋਕ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਨਵੰਬਰ
ਇਨਕਲਾਬੀ ਕੇਂਦਰ ਪੰਜਾਬ ਦੇ ਸੱਦੇ ’ਤੇ ਸਥਾਨਕ ਕਮੇਟੀ ਪਾਰਕ ਵਿੱਚ ਮੁਸਲਿਮ ਭਾਈਚਾਰੇ ਸਣੇ ਹੋਰਾਂ ਵਰਗਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਮਰੀਕਾ-ਇੰਗਲੈਂਡ ਦੀ ਸ਼ਹਿ ’ਤੇ ਇਜ਼ਰਾਈਲ ਵਲੋਂ ਫਲਸਤੀਨ ਦੇਸ਼ ਦੀ ਗਾਜ਼ਾ ਪੱਟੀ ’ਚ ਵੱਸਦੇ ਤੇਈ ਲੱਖ ਲੋਕਾਂ ਨੂੰ ਬੰਬਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਹੁਣ ਤੱਕ ਦੱਸ ਹਜ਼ਾਰ ਨਿਰਦੋਸ਼ ਨਿਹੱਥੇ ਲੋਕਾਂ ਦਾ ਕਤਲੇਆਮ, ਚਾਰ ਹਜ਼ਾਰ ਮਾਸੂਮ ਬੱਚਿਆਂ ਦੀ ਬਲੀ, ਪੱਚੀ ਹਜ਼ਾਰ ਲੋਕਾਂ ਨੂੰ ਜ਼ਖ਼ਮੀ ਕਰਨ, ਪਝੱਤਰ ਫ਼ੀਸਦੀ ਗਾਜ਼ਾ ਪੱਟੀ ਦੀ ਤਬਾਹੀ ਇਕ ਅਤਿਅੰਤ ਸੰਵੇਦਨਸ਼ੀਲ ਮਸਲਾ ਹੈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਅਮਰੀਕਾ ਇੰਗਲੈਂਡ ਵਲੋਂ ਮੱਧ ਪੂਰਬ ਦੇ ਮੁਸਲਿਮ ਵਸੋਂ ਦੇ ਮੁਲਕ ਫਲਸਤੀਨ ’ਤੇ 1949 ’ਚ ਯਹੂਦੀਆਂ ਦਾ ਕਬਜ਼ਾ ਕਰਵਾ ਕੇ ਫਲਸਤੀਨੀਆਂ ਤੋਂ ਉਨ੍ਹਾਂ ਦਾ ਵਤਨ ਖੋਹ ਲਿਆ। ਅੱਜ ਇਜ਼ਰਾਈਲ ਫਲਸਤੀਨ ਦੇ ਹਸਪਤਾਲਾਂ, ਸ਼ਰਨਾਰਥੀ ਕੈਂਪਾਂ ’ਤੇ ਹਮਲੇ ਕਰ ਕੇ ਸਿਰੇ ਦੀ ਅਣਮਨੁੱਖੀ ਕਰਤੂਤ ਕਰ ਰਿਹਾ ਹੈ। ਇਸ ਸਮੇਂ ਯੂਐੱਨਓ ਦੇ ਸੁਝਾਵਾਂ ਨੂੰ ਟਿੱਚ ਜਾਣ ਰਿਹਾ ਅਮਰੀਕਾ ਦੀ ਪੁਲੀਸ ਚੌਕੀ ਬਣਿਆ ਇਜ਼ਰਾਈਲ ਦੂਨੀਆਂ ਭਰ ’ਚ ਜੰਗ ਖ਼ਿਲਾਫ਼ ਉੱਠ ਰਹੀ ਅਤੇ ਜ਼ੋਰ ਫੜ ਰਹੀ ਆਵਾਜ਼ ਦੀ ਕੋਈ ਪਹਵਾਹ ਨਹੀਂ ਕਰ ਰਿਹਾ। ਉਨ੍ਹਾਂ ਨਿਹੱਕੀ ਜੰਗ ਬੰਦ ਕਰਨ, ਫਲਸਤੀਨੀ ਲੋਕਾਂ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਭਰ ’ਚ ਜ਼ਬਰਦਸਤ ਰੋਹ ਭਰਪੂਰ ਮਾਰਚ ਕੀਤਾ। ਬੈਨਰ, ਝੰਡੇ, ਤਖਤੀਆਂ ਲੈ ਕੇ ਮੁਜ਼ਾਹਰਾਕਾਰੀ ਤਹਿਸੀਲ ਰੋਡ, ਅਨਾਰਕਲੀ ਬਾਜਾਰ, ਕਮਲ ਚੌਕ, ਪੁਰਾਣੀ ਸਬਜ਼ੀ ਮੰਡੀ, ਰਾਏਕੋਟ ਰੋਡ, ਰਾਣੀ ਝਾਂਸੀ ਚੌਕ ਰਾਹੀਂ ਮੁਜ਼ਾਹਰਾ ਕਰਦਿਆਂ ਵਰਕਰਾਂ ਨੇ ਲੋਕ ਰਾਇ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਤਾਰਾ ਸਿੰਘ ਅੱਚਰਵਾਲ ਆਦਿ ਹਾਜ਼ਰ ਸਨ।

Advertisement

Advertisement