ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਆਰਟੀਸੀ ਕਾਮਿਆਂ ਵੱਲੋਂ ਚੱਕਾ ਜਾਮ ਕਰ ਕੇ ਰੋਸ ਧਰਨਾ

07:06 AM Jul 15, 2023 IST
ਬੱਸਾਂ ਦਾ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕਰਦੇ ਹੋਏ ਪੀਆਰਟੀਸੀ ਦੇ ਹੜਤਾਲੀ ਵਰਕਰ। -ਫੋਟੋ: ਲਾਲੀ

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਜੁਲਾਈ
ਚੰਡੀਗੜ੍ਹ ਤੋਂ ਮਨਾਲੀ ਗਈ ਹੜ੍ਹ ਦੇ ਪਾਣੀ ਦਾ ਸ਼ਿਕਾਰ ਹੋਈ ਪੀਆਰਟੀਸੀ ਦੀ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਮੌਤ ਮਾਮਲੇ ਸਬੰਧੀ ਅੱਜ ਪੰਜਾਬ ਰੋਡਵੇਜ਼, ਪਨਬੱਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਅਤੇ ਆਜ਼ਾਦ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਪੀਆਰਟੀਸੀ ਦੇ ਵਰਕਰਾਂ ਵੱਲੋਂ ਬੱਸਾਂ ਦਾ ਚੱਕਾ ਜਾਮ ਕਰ ਕੇ ਹੜਤਾਲ ਕੀਤੀ ਗਈ। ਉਨ੍ਹਾਂ ਸਥਾਨਕ ਬੱਸ ਸਟੈਂਡ ਨੂੰ ਬੰਦ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ। ਸਥਾਨਕ ਬੱਸ ਸਟੈਂਡ ਦੇ ਦੋਵੇਂ ਗੇਟ ਬੰਦ ਸਨ, ਜਿਸ ਕਾਰਨ ਬੱਸ ਸਟੈਂਡ ਦੇ ਬਾਹਰ ਸੜਕ ਉਪਰ ਹੀ ਨਿੱਜੀ ਬੱਸਾਂ ਕਤਾਰ ਵਿੱਚ ਖੜ੍ਹੀਆਂ ਸਨ ਅਤੇ ਸਵਾਰੀਆਂ ਬੱਸਾਂ ਦੀ ਉਡੀਕ ਵਿੱਚ ਖੱਜਲ ਖੁਆਰ ਹੋ ਰਹੀਆਂ ਸਨ। ਸੜਕ ਉਪਰ ਬੱਸਾਂ ਖੜ੍ਹਨ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਸੀ। ਇਸੇ ਦੌਰਾਨ ਡਰਾਈਵਰ ਤੇ ਕੰਡਕਟਰ ਦੇ ਵਾਰਸਾਂ ਲਈ 25-25 ਲੱਖ ਮੁਆਵਜ਼ਾ ਅਤੇ ਇੱਕ-ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਬਣੀ ਸਹਿਮਤੀ ਮਗਰੋਂ ਰਾਤੀ ਅੱਠ ਵਜੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ੲਿਸ ਸਬੰਧੀ ਚੇਅਰਮੇਨ ਰਣਜੋਧ ਹਡਾਣਾ, ਜੀਐਮ ਸੁਰਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ।
ਧਰਨੇ ਨੂੰ ਯੂਨੀਅਨ ਦੇ ਸੂਬਾ ਆਗੂ ਜਤਿੰਦਰ ਸਿੰਘ ਦੀਦਾਰਗੜ੍ਹ, ਸਕੱਤਰ ਸੁਖਜਿੰਦਰ ਸਿੰਘ ਧਾਲੀਵਾਲ ਅਤੇ ਚੇਅਰਮੈਨ ਹਰਪ੍ਰੀਤ ਸਿੰਘ ਗਰੇਵਾਲ ਨੇ ਕਿਹਾ ਕਿ ਧਰਨਾਕਾਰੀ ਪੀਆਰਟੀਸੀ ਵਰਕਰਾਂ ਵਲੋਂ ਬੱਸ ਦੇ ਡਰਾਈਵਰ ਸਤਿਗੁਰ ਸਿੰਘ ਅਤੇ ਕੰਡਕਟਰ ਜਗਸੀਰ ਸਿੰਘ ਨੂੰ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਸਾਥੀਆਂ ਨੇ ਡਿਊਟੀ ਦੌਰਾਨ ਆਪਣੀ ਜਾਨ ਗੁਆਈ ਹੈ। ਇਸ ਮੌਕੇ ਯੂਨੀਅਨ ਆਗੂ ਸੁਖਪ੍ਰੀਤ ਸਿੰਘ ਗੋਲਡੀ, ਪਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।

Advertisement

Advertisement
Tags :
ਕਾਮਿਆਂਚੱਕਾਧਰਨਾਪੀਆਰਟੀਸੀਵੱਲੋਂ
Advertisement