For the best experience, open
https://m.punjabitribuneonline.com
on your mobile browser.
Advertisement

ਔਰਤਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮੁਜ਼ਾਹਰਾ

06:20 AM Mar 08, 2024 IST
ਔਰਤਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਮੁਜ਼ਾਹਰਾ
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 7 ਮਾਰਚ
ਫੈਡਰੇਸ਼ਨ ਆਫ਼ ਯੂ.ਟੀ. ਐਂਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਮਹਿਲਾ ਵਿੰਗ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਔਰਤਾਂ ਦੇ ਸ਼ੋਸ਼ਣ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਯੂ.ਟੀ. ਅਤੇ ਐੱਮ.ਸੀ. ਦੀਆਂ ਔਰਤਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਬਾਲ ਭਵਨ ਸੈਕਟਰ 23 ਵਿੱਚ ਰੋਸ ਪ੍ਰਦਰਸ਼ਨ ਕੀਤਾ। ਰੋਸ ਮੁਜ਼ਾਹਰੇ ਦੀ ਪ੍ਰਧਾਨਗੀ ਫੈਡਰੇਸ਼ਨ ਦੀ ਉਪ-ਪ੍ਰਧਾਨ ਅਤੇ ਇਸਤਰੀ ਸਬ-ਕਮੇਟੀ ਦੀ ਕਨਵੀਨਰ ਰੇਖਾ ਸ਼ਰਮਾ ਨੇ ਕੀਤੀ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੁਨੀਤਾ ਸ਼ਰਮਾ, ਰੇਖਾ ਗੋਰਾ, ਸੁਰਿੰਦਰ ਕੌਰ, ਵੰਦਨਾ ਸ਼ੇਖਾਵਤ, ਲਖਵਿੰਦਰ ਕੌਰ, ਜਸਪ੍ਰੀਤ ਕੌਰ, ਅਨੀਤਾ ਕੁਮਾਰੀ ਆਦਿ ਅਧਿਕਾਰੀਆਂ ਨੇ ਮਹਿਲਾ ਦਿਵਸ ਦੀ ਮਹੱਤਤਾ ਅਤੇ ਇਸ ਦੇ ਮਕਸਦ ਬਾਰੇ ਦੱਸਿਆ। ਇਸ ਮੌਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਪ੍ਰਧਾਨ ਰਘਵੀਰ ਚੰਦ, ਰਜਿੰਦਰ ਕਟੋਚ, ਹਰਕੇਸ਼ ਚੰਦ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×