ਪੁਲੀਸ ’ਚ ਨਿਯੁਕਤੀ ਲਈ ਧਰਨਾ ਜਾਰੀ
09:07 AM Nov 09, 2024 IST
Advertisement
ਸੰਗਰੂਰ:
Advertisement
ਪੰਜਾਬ ਪੁਲੀਸ ਜ਼ਿਲ੍ਹਾ ਕਾਡਰ-2023 ਭਰਤੀ ਦੇ ਚੁਣੇ ਹੋਏ ਉਮੀਦਵਾਰਾਂ ਵੱਲੋਂ ਆਪਣੀ ਜੁਆਇੰਨਿਗ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਰੋਸ ਧਰਨਾ ਅੱਜ ਦੂਜੇ ਦਿਨ ਵੀ ਲਗਾਤਾਰ ਜਾਰੀ ਰਿਹਾ। ਮੁੱਖ ਮੰਤਰੀ ਦੀ ਸੰਗਰੂਰ ਸਥਿਤ ਰਿਹਾਇਸ਼ ਦੇ ਅੱਗੇ ਲਾਏ ਇਸ ਧਰਨੇ ’ਚ ਅੱਜ ਵੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਹੋਈ। ਉਮੀਦਵਾਰਾਂ ਦਾ ਦੋਸ਼ ਸੀ ਕਿ ਵਾਰ-ਵਾਰ ਕਦੇ ਪੰਚਾਇਤੀ ਚੋਣਾਂ, ਕਦੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਤੇ ਕਦੇ ਹੋਰ ਲਾਰਿਆਂ ਨਾਲ ਉਨ੍ਹਾਂ ਦੀ ਜੁਆਇਨਿੰਗ ਰੋਕੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿੰਨਾ ਸਮਾਂ ਉਨ੍ਹਾਂ ਦੀ ਨੌਕਰੀ ਉੱਤੇ ਜੁਆਇਨ ਨਹੀਂ ਕਰਵਾਇਆ ਜਾਂਦਾ ਉਹ ਸੰਘਰਸ਼ਾਂ ਦੇ ਰਾਹ ਅਖਤਿਆਰ ਕਰਦੇ ਰਹਿਣਗੇ। -ਨਿੱਜੀ ਪੱਤਰ ਪ੍ਰੇਰਕ
Advertisement
Advertisement