For the best experience, open
https://m.punjabitribuneonline.com
on your mobile browser.
Advertisement

ਟਰੱਕ ਅਪਰੇਟਰਾਂ ਵੱਲੋਂ ਸਹਿਕਾਰਤਾ ਵਿਭਾਗ ਖ਼ਿਲਾਫ਼ ਰੋਸ ਧਰਨਾ

07:04 AM Apr 22, 2024 IST
ਟਰੱਕ ਅਪਰੇਟਰਾਂ ਵੱਲੋਂ ਸਹਿਕਾਰਤਾ ਵਿਭਾਗ ਖ਼ਿਲਾਫ਼ ਰੋਸ ਧਰਨਾ
ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਦੇ ਹੋਏ ਧਰਨਾਕਾਰੀ। -ਫੋਟੋ: ਜਗਮੋਹਨ ਸਿੰਘ
Advertisement

ਪੱਤਰ ਪ੍ਰੇਰਕ
ਰੂਪਨਗਰ, 21 ਅਪਰੈਲ
ਰੋਪੜ ਕੋਆਪਰੇਟਿਵ ਟਰੱਕ ਅਪਰੇਟਰਜ਼ ਗੁੱਡਜ਼ ਕੈਰੀਅਰਜ਼ ਟਰਾਂਸਪੋਰਟ ਸੁਸਾਇਟੀ ਲਿਮਟਿਡ ਰੂਪਨਗਰ ਨਾਲ ਜੁੜੇ ਟਰੱਕ ਅਪਰੇਟਰਾਂ ਨੇ ਅੱਜ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿੱਚ ਸਹਿਕਾਰਤਾ ਵਿਭਾਗ ਅਤੇ ਪੁਲੀਸ ਵਿਭਾਗ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ। ਇਸ ਮੌਕੇ ਭਗਤ ਸਿੰਘ, ਬਲਵੀਰ ਸਿੰਘ, ਰਜਿੰਦਰ ਸਿੰਘ ਰਾਜੂ, ਹਰਮਿੰਦਰ ਸਿੰਘ ਹੈਪੀ, ਬਲਵੀਰ ਸਿੰਘ ਜੇ.ਈ., ਦਵਿੰਦਰ ਸਿੰਘ, ਗੁਰਮੁੱਖ ਸਿੰਘ ਢੱਕੀ, ਗੁਰਮੁੱਖ ਸਿੰਘ ਰੂਪਨਗਰ, ਸਵਰਨ ਸਿੰਘ, ਰਾਜਿੰਦਰ ਸਿੰਘ ਅਤੇ ਸਭਾ ਦੇ ਮੈਨੇਜਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਕੁੱਝ ਅਨਸਰਾਂ ਵੱਲੋਂ ਖਾਦ ਦੇ ਰੈਕ ਦੀ ਢੁਆਈ ’ਤੇ ਜਬਰਦਸਤੀ 1000 ਰੁਪਏ ਪ੍ਰਤੀ ਗੇੜਾ ਵਸੂਲੀ ਕੀਤੀ ਗਈ ਸੀ, ਜਿਸ ਸਬੰਧੀ ਰੂਪਨਗਰ ਪੁਲੀਸ ਨੂੰ ਸਬੂਤਾਂ ਸਣੇ ਕਾਰਵਾਈ ਲਈ ਦਰਖਾਸਤ ਦਿੱਤੀ ਗਈ ਸੀ ਪਰ ਅਜੇ ਤੱਕ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕਥਿਤ ਤੌਰ ’ਤੇ ਜਬਰੀ ਵਸੂਲੀ ਕਰਨ ਵਾਲੇ ਵਿਅਕਤੀਆਂ ਦੇ ਨਾਮ ’ਤੇ ਸਹਿਕਾਰਤਾ ਵਿਭਾਗ ਨੇ ਇੱਕ ਨਵੀਂ ਕੋਆਪਰੇਟਿਵ ਟਰਾਂਸਪੋਰਟ ਸੁਸਾਇਟੀ ਉਨ੍ਹਾਂ ਦੇ ਸੁਸਾਇਟੀ ਦੇ ਦਾਇਰਾ ਕਾਰੋਬਾਰ ਵਾਲੇ ਇਲਾਕੇ ਅੰਦਰ ਹੀ ਖੋਲ੍ਹ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਹਿਕਾਰਤਾ ਵਿਭਾਗ ਦੇ ਨਿਯਮਾਂ ਨੂੰ ਅਣਦੇਖਿਆ ਕਰਕੇ ਨਵੀਂ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ।
ਧਰਨੇ ਮਗਰੋਂ ਟਰੱਕ ਅਪਰੇਟਰਾਂ ਨੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਨਾਮ ’ਤੇ ਤਹਿਸੀਲਦਾਰ ਰੂਪਨਗਰ ਕੁਲਦੀਪ ਸਿੰਘ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ ਜਬਰੀ ਵਸੂਲੀ ਅਤੇ ਗਲਤ ਢੰਗ ਨਾਲ ਸੁਸਾਇਟੀ ਰਜਿਸਟਰਡ ਕਰਵਾਉਣ ਸਬੰਧੀ ਦਰਖਾਸਤਾਂ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਨਵੀਂ ਬਣਾਈ ਟਰਾਂਸਪੋਰਟ ਸੁਸਾਇਟੀ ਨੂੰ ਤੁਰੰਤ ਰੱਦ ਕੀਤਾ ਜਾਵੇ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 10 ਦਿਨਾਂ ਦੇ ਅੰਦਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਵੱਡਾ ਸੰਘਰਸ਼ ਵਿੱਢਣਗੇ। ਡੀਐੱਸਪੀ ਹਰਪਿੰਦਰ ਕੌਰ ਗਿੱਲ ਨੇ ਕਿਹਾ ਕਿ ਐੱਸਐੱਚਓ ਸਿਟੀ ਨੂੰ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ।

Advertisement

Advertisement
Author Image

Advertisement
Advertisement
×