ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਜ਼ਦੂਰਾਂ ਵੱਲੋਂ ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

09:18 AM May 12, 2024 IST
ਠੇਕੇਦਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਮਜ਼ਦੂਰ।

ਪੱਤਰ ਪ੍ਰੇਰਕ
ਰਤੀਆ, 11 ਮਈ
ਰਤੀਆ ਸਥਿਤ ਸਰਕਾਰੀ ਹੈਫੇਡ ਵਿੱਚ ਠੇਕੇਦਾਰ ਵੱਲੋਂ ਮਜ਼ਦੂਰਾਂ ਨੂੰ ਮਜ਼ਦੂਰੀ ਨਾ ਦੇਣ ਵਿਰੁੱਧ ਆਲ ਫੂਡ ਇਲੀਟ ਲੋਡਿੰਗ ਅਨਲੋਡਿੰਗ ਮਜ਼ਦੂਰ ਯੂਨੀਅਨ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਮੁੱਖ ਤੌਰ ’ਤੇ ਇੰਕਲਾਬ ਨੌਜਵਾਨ ਸਭਾ ਦੇ ਗੁਰਪ੍ਰੀਤ ਗੋਪੀ ਪਹੁੰਚੇ, ਜਿਨ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਜ਼ਦੂਰ ਆਪਣੇ ਖੂਨ ਪਸੀਨੇ ਨਾਲ ਕੰਮ ਕਰਦੇ ਹਨ ਪਰ ਸਰਕਾਰ ਵੱਲੋਂ ਚਲਾਈ ਗਈ ਠੇਕੇਦਾਰੀ ਪ੍ਰਣਾਲੀ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਉਹ ਠੇਕੇਦਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਲੋਕ ਅਤੇ ਅਫਸਰਸ਼ਾਹੀ ਮਜ਼ਦੂਰਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਨਖ਼ਾਹਾਂ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਹੈਪੀ ਰਤੀਆ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਰੇਟ ਦੇਣ ਬਾਰੇ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਜਲਦੀ ਤੋਂ ਜਲਦੀ ਉਨ੍ਹਾਂ ਦੀ ਮਜ਼ਦੂਰੀ ਨਾ ਦਿੱਤੀ ਤਾਂ ਆਉਣ ਵਾਲੇ ਦਿਨਾਂ ਵਿਚ ਇੰਕਲਾਬੀ ਨੌਜਵਾਨ ਸਭਾ ਮਜ਼ਦੂਰਾਂ ਦਾ ਪੂਰਾ ਸਾਥ ਦੇਵੇਗੀ ਅਤੇ ਜਿੰਨਾ ਵੱਡਾ ਅੰਦੋਲਨ ਕਰਨਾ ਪਿਆ ਕਰਾਂਗੇ। ਇਸ ਧਰਨੇ ਵਿੱਚ ਸਾਥੀ ਬਿਸ਼ੋ ਸਿੰਘ, ਕਾਲਾ ਸਿੰਘ, ਬੂਟਾ ਸਿੰਘ, ਨਾਇਬ ਸਿੰਘ, ਜਗਸੀਰ ਸਿੰਘ, ਪ੍ਰਕਾਸ਼ ਸਿੰਘ, ਬੇਅੰਤ ਸਿੰਘ, ਨਿੱਕਾ ਸਿੰਘ, ਗੁਰਜੰਟ ਸਿੰਘ, ਲਾਲਾ ਸਿੰਘ, ਦਾਹੂ ਸਿਆਣੀ, ਪਿਆਰੇ ਲਾਲ ਮੰਡਲ, ਸਰਦੂਲ ਸਿੰਘ, ਕੁਲਦੀਪ ਸਿੰਘ, ਹਾਕਮ ਸਿੰਘ, ਰਾਮ ਸਿੰਘ, ਪੋਲਾ ਸਿੰਘ, ਰਾਮ ਇਕੱਲਵਾਲ, ਰਾਣਾ ਸਿੰਘ, ਪ੍ਰਕਾਸ਼ ਸ਼ਰਮਾ, ਨਰੇਸ਼ ਸ਼ਰਮਾ ਆਦਿ ਹਾਜ਼ਰ ਸਨ।

Advertisement

Advertisement