ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਵਲਮਾਜਰਾ ਵਾਸੀਆਂ ਵੱਲੋਂ ਥਰਮਲ ਦੀ ਸੁਆਹ ਢੋਣ ਵਾਲੇ ਟਿੱਪਰ ਚਾਲਕਾਂ ਦਾ ਵਿਰੋਧ

08:04 AM Aug 23, 2024 IST

ਜਗਮੋਹਨ ਸਿੰਘ
ਰੂਪਨਗਰ, 22 ਅਗਸਤ
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੀਆਂ ਝੀਲਾਂ ਤੋਂ ਸੁਆਹ ਢੋਣ ਵਾਲੇ ਟਿੱਪਰ ਚਾਲਕਾਂ ਦੀ ਮਨਮਰਜ਼ੀ ਤੋਂ ਦੁਖੀ ਅੱਧਾ ਦਰਜਨ ਪਿੰਡਾਂ ਦੇ ਵਸਨੀਕਾਂ ਨੇ ਟਿੱਪਰ ਚਾਲਕਾਂ ਖ਼ਿਲਾਫ਼ ਪੱਕਾ ਧਰਨਾ ਲਗਾਉਣ ਦੀ ਤਿਆਰੀ ਵਿੱਢ ਲਈ ਹੈ। ਜਾਣਕਾਰੀ ਅਨੁਸਾਰ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਢੋਣ ਵਾਲੇ ਵਾਹਨਾਂ ਦੀ ਆਵਾਜਾਈ ਕੁੱਝ ਲੋਕਾਂ ਨੇ ਦਬੁਰਜੀ ਪਿੰਡ ਨੇੜੇ ਧਰਨਾ ਲਗਾ ਕੇ ਬੰਦ ਕੀਤੀ ਹੋਈ ਹੈ। ਇਸ ਉਪਰੰਤ ਥਰਮਲ ਪ੍ਰਸ਼ਾਸਨ ਵੱਲੋਂ ਮਜਬੂਰੀ ਵੱਸ ਆਪਣੇ ਵਾਹਨ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਭਾਖੜਾ ਨਹਿਰ ਦੀ ਪਟੜੀ ਰਾਹੀਂ ਲੰਘਾਏ ਜਾ ਰਹੇ ਹਨ, ਪਰ ਨਹਿਰ ਦੀ ਪਟੜੀ ਤੰਗ ਅਤੇ ਲਿੰਕ ਸੜਕ ਕੰਮਜ਼ੋਰ ਹੋਣ ਕਾਰਨ ਦੋ ਕਤਾਰਾਂ ਵਿੱਚ ਲੰਘਦੇ ਟਿੱਪਰਾਂ ਦੀ ਆਵਾਜਾਈ ਕਾਰਨ ਅੱਧੀ ਦਰਜਨ ਪਿੰਡਾਂ ਦੇ ਲੋਕਾਂ ਸਮੇਤ ਥਰਮਲ ਪਲਾਂਟ ਦੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਵਧ ਗਈਆਂ ਹਨ। ਨਹਿਰ ਦੀ ਪਟੜੀ ’ਤੇ ਦੋ ਕਤਾਰਾਂ ਵਿੱਚ ਲੰਘਦੇ ਵਾਹਨਾਂ ਦੀ ਆਵਾਜਾਈ ਦਿਖਾਉਂਦਿਆਂ ਬਲਜੀਤ ਸਿੰਘ ਰਾਵਲਮਾਜਰਾ, ਸਾਬਕਾ ਸਰਪੰਚ ਟੇਕ ਚੰਦ ਬੇਗਮਪੁਰਾ, ਬਲਵਿੰਦਰ ਸਿੰਘ ਦਸਮੇਸ਼ ਨਗਰ ਤੇ ਪੰਚ ਸ਼ਿੰਗਾਰਾ ਸਿੰਘ ਆਦਿ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਅੰਦਰ ਪ੍ਰਸ਼ਾਸਨ ਨੇ ਪੁਰਾਣੇ ਮਾਰਗ ਰਾਹੀਂ ਟਿੱਪਰਾਂ ਦੀ ਆਵਾਜਾਈ ਬਹਾਲ ਨਾ ਕੀਤੀ ਤਾਂ ਉਹ ਵੀ ਰਾਵਲਮਾਜਰਾ ਵਿੱਚ ਪੱਕਾ ਧਰਨਾ ਲਗਾ ਕੇ ਥਰਮਲ ਪਲਾਂਟ ਦੇ ਟਿੱਪਰਾਂ ਦੀ ਆਵਾਜਾਈ ਠੱਪ ਕਰ ਦੇਣਗੇ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਦਬੁਰਜੀ ਪਿੰਡ ਦਾ ਧਰਨਾ ਚੁੱਕੇ ਜਾਣ ਨਾਲ ਹੀ ਸਾਰੀ ਸਮੱਸਿਆ ਦਾ ਹੱਲ ਹੋ ਸਕਦੀ ਹੈ, ਜਿਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਦਿੱਤਾ ਗਿਆ ਹੈ।

Advertisement

Advertisement