ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲਿੰਕ ਸੜਕ ’ਤੇ ਨਿੱਤ ਲੱਗਦੇ ਜਾਮ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਮੁਜ਼ਾਹਰਾ

08:59 AM May 07, 2024 IST
ਧਰਨੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।

ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 6 ਮਈ
ਸਥਾਨਕ ਬਲਾਕ ਅਧੀਨ ਪੈਂਦੇ ਪਿੰਡ ਬੇਰੀ ਦੇ ਲੋਕਾਂ ਵੱਲੋਂ ਪਿੰਡ ਨੂੰ ਜਾਂਦੀ ਸ਼ੜਕ ’ਤੇ ਰੋਜ਼ਾਨਾ ਲੰਮਾ ਸਮਾਂ ਟਰੈਫ਼ਿਕ ਜਾਮ ਰਹਿਣ ਤੋਂ ਪ੍ਰੇਸ਼ਾਨ ਹੋ ਕੇ ਰਸਤਾ ਰੋਕਿਆ ਗਿਆ। ਸਰਪੰਚ ਪਲਵਿੰਦਰ ਸਿੰਘ ਬੇਰੀ ਅਤੇ ਸੁਖਵਿੰਦਰ ਸਿੰਘ ਸੂਚ ਨੇ ਕਿਹਾ ਕਿ ਤੁਗਲਵਾਲ ਤੋਂ ਉਨ੍ਹਾਂ ਦੇ ਪਿੰਡਾਂ ਨੂੰ ਆਉਂਦੀ ਲਿੰਕ ਸੜਕ ’ਤੇ ਸਰਕਾਰ ਦਾ ਇੱਕ ਵੱਡਾ ਗੁਦਾਮ ਹੈ, ਜਿੱਥੇ ਰੋਜ਼ਾਨਾ ਨੇੜਲੀਆਂ ਦਾਣਾ ਮੰਡੀਆਂ ਤੋਂ ਕਣਕ ਦੀ ਢੋਆ ਢੁਆਈ ਹੁੰਦੀ ਹੈ। ਇਸ ਮੌਕੇ ਪ੍ਰਸ਼ਾਸ਼ਨ ਵੱਲੋਂ ਗੁਦਾਮ ਵਿੱਚ ਢੁਆ ਢੁਆਈ ਲਈ ਆਉਣ ਵਾਲੀਆਂ ਗੱਡੀਆਂ ਦਾ ਸਹੀ ਢੰਗ ਨਾਲ ਪ੍ਰਬੰਧ ਨਾ ਕੀਤੇ ਜਾਣ ਕਾਰਨ ਇਹ ਛੋਟੀ ਲਿੰਕ ਸੜਕ ਸਾਰਾ ਦਿਨ ਜਾਮ ਰਹਿੰਦੀ ਹੈ। ਇਸ ਕਾਰਨ ਪਿੰਡ ਵਾਸੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਸ਼ਿਕਾਇਤ ਵੀ ਕੀਤੀ ਜਾ ਚੁੱਕੀ ਹੈ ਪਰ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੇ ਕੋਈ ਹਰਕਤ ਨਹੀਂ ਕੀਤੀ ਤਾਂ ਉਨ੍ਹਾਂ ਨੇ ਅੱਕ ਕੇ ਅੱਜ ਸੜਕ ਅਤੇ ਗੁਦਾਮ ਦਾ ਗੇਟ ਜਾਮ ਕਰ ਦਿੱਤਾ। ਇਸ ਤੋਂ ਬਾਅਦ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਐੱਸਐੱਚਓ ਬਲਜਿੰਦਰ ਸਿੰਘ ਔਲਖ ਅਤੇ ਪਨਸਪ ਇੰਸਪੈਕਟਰ ਚਿੰਤਨ ਜੁਲਕਾ ਮੌਕੇ ’ਤੇ ਪਹੁੰਚੇ। ਇਸ ਮੌਕੇ ਪ੍ਰਸ਼ਾਸਨ ਵੱਲੋਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮਜ਼ਦੂਰਾਂ ਦੀ ਘਾਟ ਕਾਰਨ ਟ੍ਰੈਫਿਕ ਜਾਮ ਦੀ ਸਮੱਸਿਆ ਲਗਾਤਾਰ ਆ ਰਹੀ ਸੀ ਪਰ ਹੁਣ ਉਨ੍ਹਾਂ ਵੱਲੋਂ ਮਜ਼ਦੂਰਾਂ ਦੀ ਘਾਟ ਪੂਰੀ ਕਰ ਕੇ ਅਤੇ ਵਾਧੂ ਗੱਡੀਆਂ ਨੂੰ ਖ਼ਾਲੀ ਕਰਨ ਤੋਂ ਪਹਿਲਾਂ ਲਿੰਕ ਸੜਕ ਉੱਤੇ ਲਿਆਉਣ ਦੀ ਬਜਾਏ ਮੁੱਖ ਸੜਕ ਦੇ ਕੰਢੇ ਉੱਤੇ ਖੜੀਆਂ ਕੀਤਾ ਜਾਵੇਗਾ। ਅੱਗੇ ਤੋਂ ਟ੍ਰੈਫਿਕ ਜਾਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਸ਼ਾਸ਼ਨ ਵੱਲੋਂ ਵਿਸ਼ਵਾਸ ਮਿਲਣ ਬਾਅਦ ਕਿਸਾਨਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਅਵਤਾਰ ਸਿੰਘ, ਪਰਮਜੀਤ ਸਿੰਘ, ਰਜਿੰਦਰ ਸਿੰਘ, ਰੁਪਿੰਦਰ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਮਲੂਕ ਸਿੰਘ, ਛੱਬਾ ਔਲਖ, ਵਿਪਨ ਕੁਮਾਰ, ਕਸ਼ਮੀਰ ਸਿੰਘ, ਤਰਲੋਕ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਸ਼ਾਮਲ ਸਨ।

Advertisement

Advertisement
Advertisement