ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੂੜਾ ਡੰਪ ਤੋਂ ਪ੍ਰੇਸ਼ਾਨ ਹਦੀਆਬਾਦ ਦੇ ਲੋਕਾਂ ਵੱਲੋਂ ਧਰਨਾ

09:03 AM Jul 12, 2024 IST
ਨਗਰ ਨਿਗਮ ਦਫਤਰ ਅੱਗੇ ਮੁਜ਼ਾਹਰਾ ਕਰਦੇ ਹੋਏ ਹਦੀਆਬਾਦ ਦੇ ਵਸਨੀਕ।

ਪੱਤਰ ਪ੍ਰੇਰਕ
ਫਗਵਾੜਾ, 11 ਜੁਲਾਈ
ਮੁਹੱਲਾ ਹਦੀਆਬਾਦ ਵਿੱਚ ਨਗਰ ਨਿਗਮ ਵੱਲੋਂ ਡਾਕਟਰ ਅੰਬੇਡਕਰ ਪਾਰਕ ਲਾਗੇ ਕੂੜੇ ਦਾ ਡੰਪ ਲਗਾਏ ਜਾਣ ਦੇ ਰੋਸ ਵਜੋਂ ਮੁਹੱਲਾ ਵਾਸੀਆਂ ਨੇ ਨਗਰ ਨਿਗਮ ਦਫਤਰ ’ਚ ਕਮਿਸ਼ਨਰ ਦਫਤਰ ਅੱਗੇ ਮੁਜ਼ਾਹਰਾ ਕੀਤਾ ਅਤੇ ਪ੍ਰਸ਼ਾਸਨ ਨੂੰ ਤਾੜਨਾ ਕੀਤੀ ਕਿ ਕੂੜੇ ਦੇ ਡੰਪ ਨੂੰ ਤੁਰੰਤ ਇੱਥੋਂ ਚੁਕਵਾਇਆ ਜਾਵੇ, ਨਹੀਂ ਤਾਂ ਇਲਾਕੇ ਦੇ ਲੋਕ ਧਰਨਾ ਦੇਣਾ ਸ਼ੁਰੂ ਕਰ ਦੇਣਗੇ। ਇਲਾਕੇ ਦੇ ਮੁੱਖ ਆਗੂ ਸੁਖਵਿੰਦਰ ਸਿੰਘ ਕੰਬੋਜ, ਸਾਬਕਾ ਕੌਂਸਲਰ ਗੁਰਦੀਪ ਦੀਪਾ, ਰਮੇਸ਼ ਕੌਲ ਤੇ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਇਸ ਪਾਰਕ ਦੀ ਸੁੰਦਰਤਾ ਕਾਰਨ ਆਲੇ-ਦੁਆਲੇ ਦੇ ਕਈ ਮੁਹੱਲਿਆਂ ਦੇ ਲੋਕ ਇਸ ਪਾਰਕ ਵਿੱਚ ਸੈਰ ਕਰਨ ਆਉਂਦੇ ਹਨ ਪਰ ਪ੍ਰਸ਼ਾਸਨ ਨੇ ਇਸ ਡੰਪ ’ਚ ਸੁੱਕਾ ਕੂੜਾ ਸੁੱਟਣ ਦਾ ਭਰੋਸਾ ਦੇ ਕੇ ਇਸ ਨੂੰ ਚਾਲੂ ਕਰ ਦਿੱਤਾ ਜਦ ਕਿ ਇਸ ਵਿੱਚ ਗਿੱਲਾ ਕੂੜਾ ਵੀ ਪੈ ਰਿਹਾ ਹੈ ਜਿਸ ਕਰਕੇ ਬਦਬੂ ਕਾਰਨ ਇਲਾਕਾ ਵਾਸੀਆਂ ਨੂੰ ਸੈਰ ਕਰਨੀ ਵੀ ਮੁਸ਼ਕਲ ਹੋ ਗਈ ਹੈ। ਉਨ੍ਹਾਂ ਇਸ ਨੂੰ ਚੁਕਾਉਣ ਦੀ ਮੰਗ ਕੀਤੀ।

Advertisement

Advertisement
Advertisement