For the best experience, open
https://m.punjabitribuneonline.com
on your mobile browser.
Advertisement

ਸਕੂਲਾਂ ਦੇ ਰਲੇਵੇਂ ਦੇ ਫ਼ੈਸਲੇ ਖ਼ਿਲਾਫ਼ ਅਧਿਆਪਕਾਂ ਵੱਲੋਂ ਧਰਨਾ

07:05 AM Sep 08, 2024 IST
ਸਕੂਲਾਂ ਦੇ ਰਲੇਵੇਂ ਦੇ ਫ਼ੈਸਲੇ ਖ਼ਿਲਾਫ਼ ਅਧਿਆਪਕਾਂ ਵੱਲੋਂ ਧਰਨਾ
ਡੀਸੀ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਅਧਿਆਪਕ ਤੇ ਹੋਰ ਜਥੇਬੰਦੀਆਂ ਦੇ ਮੈਂਬਰ।
Advertisement

ਡਾ. ਿਹਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 7 ਸਤੰਬਰ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਪਾਇਲਟ ਪ੍ਰਾਜੈਕਟ ਤਹਿਤ ਸਕੂਲਾਂ ਦੇ ਰਲੇਵੇਂ ਦੇ ਫ਼ੈਸਲੇ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਧਰਨਾ ਦਿੱਤਾ। ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਪ੍ਰਧਾਨ ਲਖਵਿੰਦਰ ਸਿੰਘ ਅਤੇ ਜ਼ਿਲ੍ਹਾ ਸਕੱਤਰ ਜੋਸ਼ੀਲ ਤਿਵਾੜੀ ਦੀ ਅਗਵਾਈ ਹੇਠ ਧਰਨੇ ’ਚ ਅਧਿਆਪਕਾਂ ਨੇ ਸਰਕਾਰ ਤੋਂ ਇਹ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ। ਬੁਲਾਰਿਆਂ ਨੇ ਬੀਪੀਈਓ ਜਖਵਾਲੀ ਜੋ ਮੌਜੂਦਾ ਸਮੇਂ ਮੋਰਿੰਡਾ ’ਚ ਹਨ, ਖ਼ਿਲਾਫ਼ ਲੱਗੇ ਕਥਿਤ ਦੋਸ਼ਾਂ ਦੇ ਅਧਾਰ ’ਤੇ ਕਾਰਵਾਈ ਦੀ ਮੰਗ ਕੀਤੀ। ਅਧਿਆਪਕਾਂ ਨੇ ਪੁਲੀਸ ਰੋਕਾਂ ਨੂੰ ਤੋੜਦੇ ਹੋਏ ਦਫ਼ਤਰ ਦਾ ਘਿਰਾਓ ਵੀ ਕੀਤਾ। ਅਧਿਆਪਕ ਆਗੂ ਰਾਜਵਿੰਦਰ ਸਿੰਘ ਧਨੋਆ, ਨਵਜੋਤ ਸਿੰਘ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਬਲਜਿੰਦਰ ਘਈ ਅਤੇ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਕੌਮੀ ਸਿੱਖਿਆ ਨਿਤੀ-2020 ਤਹਿਤ ਪਇਲਟ ਪ੍ਰਾਜੈਕਟ ਅਧੀਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਇੱਕੋ ਕੈਂਪਸ ਵਿੱਚ ਚੱਲਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਦੇ ਰਲੇਵੇਂ ਸਬੰਧੀ ਸਰਵੇਖਣ ਕਰਵਾਇਆ ਗਿਆ ਹੈ ਜੋ ਸਿੱਖਿਆ ਵਿਰੋਧੀ ਫ਼ੈਸਲਾ ਹੈ। ਜਥੇਬੰਦੀ ਵੱਲੋਂ ਸ਼ਿਕਾਇਤਕਰਤਾ ਅਧਿਆਪਕਾਂ ਨੂੰ ਬੀਪੀਈਓ ਜਖਵਾਲੀ ਵੱਲੋਂ ਜਾਰੀ ਗ਼ੈਰਵਾਜਬ ‘ਕਾਰਨ ਦੱਸੋ’ ਨੋਟਿਸ ਅਤੇ ਆਰਜ਼ੀ ਪ੍ਰਬੰਧ ਰੱਦ ਕਰਨ ਤੇ ਉਸ ਵਿਰੁੱਧ ਚੱਲ ਰਹੀ ਰੈਗੂਲਰ ਪੜਤਾਲ ਜਲਦ ਮੁਕੰਮਲ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਤਹਿਸੀਲਦਾਰ ਨੇ ਮੰਗ ਪੱਤਰ ਹਾਸਲ ਕੀਤਾ ਅਤੇ ਦੁਪਹਿਰ 3 ਵਜੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਨਾਲ ਐਸ.ਡੀ.ਐਮ.ਦਫ਼ਤਰ ਵਿਚ ਮੀਟਿੰਗ ਕਰਵਾ ਕੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿਤਾ। ਧਰਨੇ ਮੌਕੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਮਲਾਗਰ ਸਿੰਘ ਖਮਾਣੋਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਦਵਿੰਦਰ ਸਿੰਘ ਪੂਨੀਆ ਨੇ ਮੁਲਾਜ਼ਮ ਮੰਗਾਂ ਦੀ ਹਮਾਇਤ ਦਾ ਭਰੋਸਾ ਦਿੱਤਾ।

Advertisement

Advertisement
Advertisement
Author Image

Advertisement