ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਵਰੇਜ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਵੱਲੋਂ ਮੁਜ਼ਾਹਰਾ

08:59 AM Aug 28, 2024 IST
ਪੁਰਾਣੀ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਦੁਕਾਨਦਾਰ। -ਫੋਟੋ: ਦਿਓਲ

ਨਵੀਂ ਦਿੱਲੀ (ਪੱਤਰ ਪ੍ਰੇਰਕ):

Advertisement

ਪੁਰਾਣੀ ਦਿੱਲੀ ’ਚ ਸੀਵਰ ਦੀ ਸਮੱਸਿਆ ਨੂੰ ਲੈ ਕੇ ਸਥਾਨਕ ਦੁਕਾਨਦਾਰਾਂ ਨੇ ਪ੍ਰਦਸ਼ਰਨ ਕੀਤਾ ਤੇ ਪਾਣੀ ਭਰਨ ਤੇ ਸੀਵਰ ਜਾਮ ਜਾਂ ਓਵਰਫਲੋਅ ਹੋਣ ਤੋਂ ਰੋਕਣ ਲਈ ਪ੍ਰਬੰਧ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਵਿੱਚ ਬਹੁਤਾ ਕਰਕੇ ਭਾਜਪਾ ਪੱਖੀ ਦੁਕਾਨਦਾਰ ਸ਼ਾਮਲ ਹੋਏ। ਇਸ ਉਨ੍ਹਾਂ ਸੀਵਰ ਸਮੱਸਿਆ ਨਾਲ ਸਬੰਧਤ ਲਿਖੀਆਂ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ। ਫਤਿਹਪੁਰੀ ਅਤੇ ਖਾਰੀ ਬਾਉਲੀ ਇਲਾਕੇ ਦੇ ਦੁਕਾਨਦਾਰਾਂ ਨੇ ਅੱਜ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਪਿਛਲੇ 13 ਦਿਨਾਂ ਤੋਂ ਟੁੱਟੇ ਸੀਵਰੇਜ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੁਜ਼ਾਹਰੇ ਦੀ ਅਗਵਾਈ ਵਪਾਰਕ ਆਗੂ ਗੋਪਾਲ ਗਰਗ ਨੇ ਕੀਤੀ। ਉਨ੍ਹਾਂ ਕਿਹਾ ਕਿ ਸੀਵਰੇਜ ਕਾਰਨ ਬਾਗ ਦੀਵਾਰ, ਫਤਿਹਪੁਰੀ, ਕੱਪੜਾ ਬਾਜ਼ਾਰ, ਤਿਲਕ ਬਾਜ਼ਾਰ ਦੀਆਂ ਸਾਰੀਆਂ ਗਲੀਆਂ ਵਿੱਚ ਪਾਣੀ ਭਰ ਗਿਆ ਹੈ। ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਪ੍ਰਦਰਸ਼ਨਕਾਰੀ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਪੁਰਾਣੀ ਦਿੱਲੀ ਸਟੇਸ਼ਨ ਪਹੁੰਚੇ। ਦੁਕਾਨਦਾਰਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਸੀਵਰ ਓਵਰਫਲੋ ਹੋ ਰਿਹਾ ਹੈ। ਦੁਕਾਨਾਂ ’ਤੇ ਬੈਠਣਾ ਔਖਾ ਹੋ ਰਿਹਾ ਹੈ। ਮੁਖਰਜੀ ਮਾਰਗ, ਚਰਚ ਮਿਸ਼ਨ ਰੋਡ, ਖਾਰੀ ਬਾਉਲੀ ਅਤੇ ਵੱਖ-ਵੱਖ ਗਲੀਆਂ ’ਤੇ ਟੁੱਟੀਆਂ ਸੜਕਾਂ ਦੀ ਹਾਲਤ ਬਾਰੇ ਵੀ ਜਾਣੂ ਕਰਵਾਇਆ ਗਿਆ। ਵਪਾਰੀਆਂ ਨੇ ਕਿਹਾ ਕਿ ਪੁਰਾਣੀ ਦਿੱਲੀ ਸਟੇਸ਼ਨ ਦੇ ਸਾਹਮਣੇ ਪਟੜੀਆਂ ਅਤੇ ਸੜਕਾਂ ’ਤੇ ਵਧ ਰਹੇ ਕਬਜ਼ਿਆਂ ਅਤੇ ਪ੍ਰਾਈਵੇਟ ਟੂਰਿਸਟ ਬੱਸਾਂ ਦੀ ਪਾਰਕਿੰਗ ਅਤੇ ਡੀ.ਟੀ.ਸੀ. ਬੱਸਾਂ ਦੀ ਬੇਤਰਤੀਬੀ ਪਾਰਕਿੰਗ ਨੇ ਸਮੱਸਿਆ ਪੈਦਾ ਕਰ ਦਿੱਤੀ ਹੈ। ਖੰਡੇਲਵਾਲ ਨੇ ਕਾਰੋਬਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਦਿੱਲੀ ਜਲ ਬੋਰਡ ਦੇ ਸੀਈਓ ਨੂੰ ਮਿਲਣਗੇ।

Advertisement
Advertisement