For the best experience, open
https://m.punjabitribuneonline.com
on your mobile browser.
Advertisement

ਅਧਿਆਪਕ ਭਰਤੀਆਂ ’ਚ ਰਾਖਵੇਂਕਰਨ ਲਈ ਐੱਸਐੱਫਐੱਸ ਵੱਲੋਂ ਧਰਨਾ

06:54 AM Apr 02, 2024 IST
ਅਧਿਆਪਕ ਭਰਤੀਆਂ ’ਚ ਰਾਖਵੇਂਕਰਨ ਲਈ ਐੱਸਐੱਫਐੱਸ ਵੱਲੋਂ ਧਰਨਾ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਐੱਸਐੱਫਐੱਸ ਦੇ ਕਾਰਕੁਨ।
Advertisement

ਕੁਲਦੀਪ ਸਿੰਘ
ਚੰਡੀਗੜ੍ਹ, 1 ਅਪਰੈਲ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਅਧਿਆਪਕ ਭਰਤੀ ਸਬੰਧੀ ਚੱਲ ਰਹੀ ਇੰਟਰਵਿਊ ਵਿੱਚ ਬੀਸੀ/ਓਬੀਸੀ ਰਾਖਵਾਂਕਰਨ ਲਾਗੂ ਨਾ ਕੀਤੇ ਜਾਣ ਦਾ ਵਿਰੋਧ ਕਰਦਿਆਂ ਅੱਜ ਵਿਦਿਆਰਥੀ ਜਥੇਬੰਦੀ ਐੱਸਐੱਫਐੱਸ ਵੱਲੋਂ ਵਾਈਸ ਚਾਂਸਲਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇੰਟਰਵਿਊ ਤੁਰੰਤ ਰੋਕਣ ਦੀ ਮੰਗ ਕੀਤੀ ਗਈ।
ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਐੱਸਐੱਫਐੱਸ ਦੇ ਪ੍ਰਧਾਨ ਸੰਦੀਪ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੀਯੂ ਵਿੱਚ ਅਧਿਆਪਕ ਭਰਤੀਆਂ ’ਚ ਬੀਸੀ/ਓਬੀਸੀ ਦੀ ਰਾਖਵਾਂਕਰਨ ਸ਼ਾਮਲ ਕਰਵਾਉਣ ਦੀ ਮੰਗ ਕਰਦੀ ਆ ਰਹੀ ਹੈ ਜਿਸ ਤਹਿਤ ਜਥੇਬੰਦੀ ਵੱਲੋਂ ਸੈਨੇਟ, ਰਜਿਸਟਰਾਰ ਅਤੇ ਵਾਈਸ ਚਾਂਸਲਰ ਨੂੰ ਮੰਗ ਪੱਤਰ ਵੀ ਦਿੱਤੇ ਗਏ। ਇਸ ਦੇ ਬਾਵਜੂਦ ਉਹੀ ਸਾਲ-2022 ਵਾਲੇ ਪੁਰਾਣੇ ਇਸ਼ਤਿਹਾਰਾਂ ਦੇ ਆਧਾਰ ’ਤੇ ਅਧਿਆਪਕਾਂ ਦੀ ਇੰਟਰਵਿਊ ਸ਼ੁਰੂ ਕਰ ਦਿੱਤੀ ਤੇ ਮੰਗ ਮੁਤਾਬਕ ਰਾਖਵਾਂਕਰਨ ਲਾਗੂ ਨਹੀਂ ਕੀਤਾ ਗਿਆ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਬੀਸੀ/ਓਬੀਸੀ ਦੀ ਰਿਜ਼ਰਵੇਸ਼ਨ ਬਗੈਰ ਜਾਰੀ ਕੀਤੇ ਗਏ ਭਰਤੀਆਂ ਦੇ ਇਸ਼ਤਿਹਾਰ ਤੁਰੰਤ ਰੱਦ ਕਰਕੇ ਮੁੜ ਨਵੇਂ ਸਿਰਿਉਂ ਜਾਰੀ ਕੀਤੇ ਜਾਣ ਅਤੇ ਮੌਜੂਦਾ ਚੱਲ ਰਹੀਆਂ ਇੰਟਰਵਿਊਆਂ ਵੀ ਰੋਕੀਆਂ ਜਾਣ। ਉਨ੍ਹਾਂ ਦੱਸਿਆ ਕਿ ਰੋਸ ਪ੍ਰਦਰਸ਼ਨ ਦੌਰਾਨ ਰਜਿਸਟਰਾਰ ਵੱਲੋਂ ਮੀਟਿੰਗ ਲਈ ਬੁਲਾਇਆ ਤਾਂ ਗਿਆ ਪਰ ਪੀਯੂ ਕੈਲੰਡਰ ਵਿੱਚ ਇਹ ਰਾਖਵਾਂਕਰਨ ਨਾ ਹੋਣ ਦਾ ਹਵਾਲਾ ਦੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਤੇ ਇਸ ਬਾਰੇ ਇੱਕ ਕਮੇਟੀ ਬਿਠਾਉਣ ਦਾ ਭਰੋਸਾ ਦਿੱਤਾ ਗਿਆ। ਉਸ ਕਮੇਟੀ ਦੀ ਰਿਪੋਰਟ ਸਿੰਡੀਕੇਟ ਅਤੇ ਸੈਨੇਟ ਨੂੰ ਸੌਂਪਣ ਉਪਰੰਤ ਜੋ ਵੀ ਫ਼ੈਸਲਾ ਹੋਵੇਗਾ, ਉਹ ਲਿਆ ਜਾਵੇਗਾ।

Advertisement

Advertisement
Author Image

Advertisement
Advertisement
×