For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ’ਤੇ ਹਮਲੇ ਖਿਲਾਫ਼ ਪੀਐੱਸਯੂ ਵੱਲੋਂ ਪ੍ਰਦਰਸ਼ਨ

08:09 AM Mar 05, 2024 IST
ਵਿਦਿਆਰਥੀਆਂ ’ਤੇ ਹਮਲੇ ਖਿਲਾਫ਼ ਪੀਐੱਸਯੂ ਵੱਲੋਂ ਪ੍ਰਦਰਸ਼ਨ
ਆਈਟੀਆਈ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਵਿਦਿਆਰਥੀ।
Advertisement

ਜਸਵੰਤ ਜੱਸ
ਫ਼ਰੀਦਕੋਟ, 4 ਮਾਰਚ
ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਆਈ.ਟੀ.ਆਈ. ਫ਼ਰੀਦਕੋਟ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਏ.ਬੀ.ਵੀ.ਪੀ. ਵੱਲੋਂ ਵਿਦਿਆਰਥੀ ਆਗੂਆਂ ’ਤੇ ਕੀਤੇ ਹਮਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪੀ.ਐੱਸ.ਯੂ ਦੀ ਜ਼ਿਲ੍ਹਾ ਆਗੂ ਹਰਵੀਰ ਅਤੇ ਜਸਨੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਬੀ.ਜੇ.ਪੀ. ਦੇ ਵਿਦਿਆਰਥੀ ਵਿੰਗ ਏ.ਬੀ.ਵੀ.ਪੀ ਵੱਲੋਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਵਿਦਿਆਰਥੀ ਆਗੂਆਂ ’ਤੇ ਕੀਤਾ ਹਮਲਾ ਮਹਿਜ਼ ਇੱਕ ਹਮਲਾ ਹੀ ਨਹੀਂ ਹੈ ਬਲਕਿ ਜਮਹੂਰੀਅਤ ਦਾ ਘਾਣ ਹੈ। ਉਹਨਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਸਿੱਖਿਆ ਸੰਸਥਾਵਾਂ ਵਿੱਚ ਅਗਾਂਹਵਧੂ ਅਤੇ ਇਨਕਲਾਬੀ ਲਹਿਰ ਨਾਲ ਜੁੜੇ ਵਿਦਿਆਰਥੀਆਂ ’ਤੇ ਹਮਲੇ ਕਰਵਾ ਰਹੀ ਹੈ ਜਿਸ ਦੀ ਮੌਜੂਦਾ ਉਦਾਹਰਨ ਯੂਨੀਵਰਸਿਟੀ ਦੇ ਜੁਆਇੰਟ ਸਕੱਤਰ ਅਤੇ ਆਗੂਆਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰਨਾ ਅਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਵਿਦਿਆਰਥੀ ਆਗੂ ਉਮਰ ਖਾਲਿਦ ਨੂੰ ਜੇਲ੍ਹ ਵਿੱਚ ਬੰਦ ਰੱਖਣਾ ਹੈ। ਕਮੇਟੀ ਮੈਂਬਰ ਹਰਜੀਤ ਸਿੰਘ, ਮੁਸਕਾਨ, ਜਸਪ੍ਰੀਤ ਸਿੰਘ, ਗੁਰਸ਼ਰਨ ਸਿੰਘ ਨੇ ਕਿਹਾ ਕਿ ਜੇਕਰ ਅਜਿਹੀਆਂ ਕਾਰਵਾਈਆਂ ਬੰਦ ਨਾ ਹੋਈਆਂ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਤਿੱਖਾ ਸੰਘਰਸ਼ ਵਿੱਢੇਗੀ।

Advertisement

Advertisement
Author Image

Advertisement
Advertisement
×