For the best experience, open
https://m.punjabitribuneonline.com
on your mobile browser.
Advertisement

ਪੀਆਈਐੱਮਐੱਲ ਲਬਿਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੁਜ਼ਾਹਰਾ

08:45 AM Feb 14, 2024 IST
ਪੀਆਈਐੱਮਐੱਲ ਲਬਿਰੇਸ਼ਨ ਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮੁਜ਼ਾਹਰਾ
ਅਟਾਰੀ ਦਾਣਾ ਮੰਡੀ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਆਗੂ।
Advertisement

ਦਿਲਬਾਗ ਸਿੰਘ ਗਿੱਲ
ਅਟਾਰੀ, 13 ਫਰਵਰੀ
ਇੱਥੋਂ ਦੀ ਦਾਣਾ ਮੰਡੀ ਵਿਚ ਅੱਜ ਪੀਆਈਐਮਐਲ ਲਬਿਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਾਈਕਰੋ ਫਾਇਨਾਂਸ ਕੰਪਨੀਆਂ ਦੀ ਕਰਜ਼ਾਧਾਰਕਾਂ ਦੀ ਵਿਆਜ ਰਾਹੀਂ ਬੇਤਹਾਸ਼ਾ ਲੁੱਟ ਵਿਰੁੱਧ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਇਸ ਸਮੇਂ ਬਲਜੀਤ ਕੌਰ ਚੈਨਪੁਰ ਅਤੇ ਡਿਪਟੀ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਰੈਲੀ ਵਿੱਚ ਮਜ਼ਦੂਰ ਆਗੂ ਮੰਗਲ ਸਿੰਘ ਧਰਮਕੋਟ ਅਤੇ ਲਬਿਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਮੋਦੀ ਅਤੇ ਮਾਨ ਸਰਕਾਰ ਨੇ ਚੋਣਾਂ ਸਮੇਂ ਵਾਅਦੇ ਕੀਤੇ ਸਨ ਕਿ ਮਜ਼ਦੂਰਾਂ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ ਪਰ ਮਾਈਕਰੋ ਫਾਇਨਾਂਸ ਕੰਪਨੀਆਂ ਨੇ ਆਰਬੀਆਈ ਬੈਂਕ ਦੀਆਂ ਹਦਾਇਤਾਂ ਦੇ ਉਲਟ ਮੋਟੇ ਵਿਆਜ ਤਹਿਤ ਪਿੰਡਾਂ ਅਤੇ ਸ਼ਹਿਰਾਂ ਦੇ ਦਿਹਾੜੀਦਾਰ ਮਜ਼ਦੂਰ ਪਰਿਵਾਰਾਂ ਨੂੰ ਕਈ-ਕਈ ਕੰਪਨੀਆਂ ਨੇ ਕਰਜ਼ੇ ਦੇ ਕੇ ਆਪਣੇ ਕਰਜ਼ਾ ਜਾਲ ਵਿੱਚ ਇਸ ਕਦਰ ਫਸਾ ਲਿਆ ਹੈ ਕਿ ਉਹ ਕਰਜ਼ੇ ਦੀਆਂ ਕਿਸ਼ਤਾਂ ਉਤਾਰਨ ਤੋਂ ਪੂਰੀ ਤਰ੍ਹਾਂ ਅਸਮਰਥ ਹਨ ਜਦੋਂ ਕਿ ਕੰਪਨੀਆਂ ਨੂੰ ਗਿਆਨ ਹੋਣਾ ਚਾਹੀਦਾ ਸੀ ਕਿ ਗਰੀਬ ਪਰਿਵਾਰ ਹਜ਼ਾਰਾਂ ਰੁਪਏ ਮਹੀਨੇ ਦੀਆਂ ਕਿਸ਼ਤਾਂ ਦੀ ਕਿਵੇਂ ਵਾਪਸੀ ਕਰਨਗੇ, ਜਦੋਂ ਕਿ ਹੁਣ ਕੰਪਨੀਆਂ ਦੇ ਕਰਿੰਦੇ ਕਰਜ਼ਾਧਾਰਕ ਪਰਿਵਾਰਾਂ ਨੂੰ ਇੰਨਾ ਜ਼ਿਆਦਾ ਪ੍ਰੇਸ਼ਾਨ ਕਰ ਰਹੇ ਹਨ ਕਿ ਇਨ੍ਹਾਂ ਪਰਿਵਾਰਾਂ ਦਾ ਆਮ ਵਾਂਗ ਜ਼ਿੰਦਗੀ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਆਗੂਆਂ ਨੇ ਕਿਹਾ ਕਿ ਮਾਨ ਅਤੇ ਮੋਦੀ ਸਰਕਾਰ ਗਰੀਬਾਂ ਦੇ ਕਰਜ਼ੇ ਮੁਆਫ਼ ਕਰੇ ਪਰ ਗਰੀਬਾਂ ਦੀ ਸਾਰ ਲੈਣ ਦੀ ਬਜਾਏ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਵੱਡੀ ਰਾਹਤ ਦਿੱਤੀ ਹੈ।

Advertisement

ਕੰਪਨੀਆਂ ’ਤੇ ਕੋਰੇ ਕਾਗਜ਼ਾਂ ’ਤੇ ਦਸਤਖਤ ਕਰਵਾਉਣ ਦੇ ਦੋਸ਼

ਆਗੂਆਂ ਨੇ ਕਿਹਾ ਕਿ ਕੰਪਨੀਆਂ ਲੋਕਾਂ ਤੋਂ ਕੋਰੇ ਕਾਗਜ਼ਾਂ ’ਤੇ ਦਸਤਖਤ ਕਰਵਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮਾਨ ਸਰਕਾਰ ਪੰਜਾਬ ਵਿੱਚ ਕਰਜ਼ਾ ਦੇਣ ਵਾਲੀਆਂ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਸਮੁੱਚੇ ਰੋਲ ਦੀ ਜਾਂਚ ਕਰੇ, ਕਰਜ਼ਾਧਾਰਕਾਂ ਤੋਂ ਕੰਪਨੀਆਂ ਵੱਲੋਂ ਲਏ ਗਏ ਕੋਰੇ ਚੈੱਕਾਂ ਅਤੇ ਅਸ਼ਟਾਮਾਂ ਸਬੰਧੀ ਕੇਸ ਦਰਜ ਕੀਤੇ ਜਾਣ, ਮਜ਼ਦੂਰ ਪਰਿਵਾਰਾਂ ਦੇ ਲਾਲ ਲਕੀਰ ਅੰਦਰਲੇ ਘਰ ਮਾਲ ਵਿਭਾਗ ਵਿੱਚ ਦਰਜ ਕੀਤੇ ਜਾਣ ਅਤੇ ਇਸ ਅਧਾਰ ਉੱਤੇ ਉਨ੍ਹਾਂ ਦੀ ਘੱਟੋ-ਘੱਟ ਇੱਕ ਲੱਖ ਰੁਪਏ ਦੀ ਲਿਮਟ ਬਣਾਈ ਜਾਵੇ। ਗਰੀਬਾਂ ਦੇ ਕੱਟੇ ਗਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ। ਇਸ ਸਮੇਂ ਲਖਵਿੰਦਰ ਕੌਰ ਵਣੀਏਕੇ, ਗੁਰਮੀਤ ਕੌਰ ਘਰਿੰਡਾ, ਕਰਮ ਸਿੰਘ ਮਾਣਕਪੁਰਾ, ਵਿਜੇ ਮਿਸਤਰੀ ਭਰੋਵਾਲ, ਹਰਪਾਲ ਸਿੰਘ ਕਿੜੀਆਂ ਆਦਿ ਹਾਜ਼ਰ ਸਨ।

Advertisement
Author Image

sukhwinder singh

View all posts

Advertisement
Advertisement
×