ਪੈਨਸ਼ਨਰਾਂ ਵੱਲੋਂ ਪਾਵਰਕੌਮ ਦੇੇ ਮੁੱਖ ਦਫ਼ਤਰ ਅੱਗੇ ਮੁਜ਼ਾਹਰਾ
ਖੇਤਰੀ ਪ੍ਰਤੀਨਿਧ
ਪਟਿਆਲਾ, 4 ਜੁਲਾਈ
ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਪਾਵਰਕੌਮ ਐਂਡ ਟਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਇੱਥੇ ਪੁੱੱਜੇ ਪਾਵਰਕੌਮ ਦੇ ਪੈਨਸ਼ਨਰਾਂ ਨੇ ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦੇ ਕੇ ਮੈਨੇਜਮੈਂਟ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਲਈ ਪਹਿਲਾਂ ਵੀ ਕਈ ਵਾਰ ਮੀਟਿੰਗਾਂ ਅਤੇ ਪ੍ਰਦਰਸ਼ਨ ਹੋ ਚੁੱਕੇ ਹਨ ਪਰ ਮੈਨੇਜਮੈਂਟ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਇਸ ਕਾਰਨ ਹੀ ਹੁਣ ਫੇਰ ਉਨ੍ਹਾਂ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।
ਇਸ ਮੌਕੇ ਰਾਧੇ ਸ਼ਿਆਮ ਪ੍ਰਧਾਨ ਸਮੇਤ ਚਮਕੌਰ ਸਿੰਘ, ਪਾਲ ਸਿੰਘ ਮੁੰਡੀ, ਤਾਰਾ ਸਿੰਘ ਖਹਿਰਾ, ਕੇਵਲ ਸਿੰਘ ਬਨਵੈਤ, ਜਗਦੇਵ ਬਾਹੀਆ ਸੁਨਾਮ, ਰਾਜਿੰਦਰ ਰਾਜਪੁਰਾ, ਜਰਨੈਲ ਸਿੰਘ, ਅਮਰੀਕ ਮਸੀਤਾ, ਨਰਿੰਦਰ ਬੱਲ ਅੰਮ੍ਰਿਤਸਰ, ਜਗਦੀਸ਼ ਰਾਣਾ ਅਮਲੋਹ, ਜਗਦੀਸ਼ ਸ਼ਰਮਾ ਮੁਹਾਲੀ, ਜਸਬੀਰ ਭਾਮ, ਗੁਰਮੇਲ ਨਾਹਰ, ਰਾਮ ਕੁਮਾਰ ਰੋਪੜ, ਸੰਤੋਖ ਸਿੰਘ ਬੋਪਾਰਾਏ, ਸ਼ਿਵ ਕੁਮਾਰ ਸੇਤੀਆ, ਮਲਕੀਤ ਸਿੰਘ, ਹਰਸ਼ਰਨਜੀਤ ਕੌਰ ਤੇ ਪਵਿੱਤਰ ਕੌਰ ਹਾਜ਼ਰ ਸਨ।
ਆਗੂਆਂ ਨੇ ਕਿਹਾ ਕਿ ਪੈਨਸ਼ਨਰਾਂ ਨੂੰ ਕੋਈ ਵਾਧੂ ਲਾਭ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਐਕਸੀਡੈਂਟ ਮਾਮਲੇ ਵਿੱਚ ਮ੍ਰਿਤਕ ਦੇ ਵਾਰਸਾਂ ਨੂੰ ਹਰ ਤਰ੍ਹਾਂ ਦਾ ਲਾਭ ਦੇ ਰਹੀ ਹੈ ਪਰ ਪਾਵਰਕੌਮ ਮੈਨੇਜਮੈਂਟ ਅਜਿਹਾ ਨਹੀਂ ਕਰ ਰਹੀ। ੳੁਨ੍ਹਾਂ ਮੰਗਾਂ ਦੀ ਪੂਰਤੀ ਲਈ 15 ਜੂਨ ਨੂੰ ਰੋਹ ਭਰਪੂਰ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਇਸ ਮਗਰੋਂ ਉਨ੍ਹਾਂ ਇਸ ਸਬੰਧੀ ਮੈਨੇਜਮੈਂਟ ਨੂੰ ਨੋਟਿਸ ਵੀ ਦਿੱਤਾ।