ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਡੀਕਲ ਕਾਲਜ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਧਰਨਾ

07:01 AM Apr 17, 2024 IST
ਬੱਚਿਆਂ ਦੇ ਮਾਪੇ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਕਰਦੇ ਹੋਏ।

ਪੱਤਰ ਪ੍ਰੇਰਕ
ਪਠਾਨਕੋਟ, 16 ਅਪਰੈਲ
ਦਿ ਵ੍ਹਾਈਟ ਮੈਡੀਕਲ ਕਾਲਜ ਐਂਡ ਹਸਪਤਾਲ ਬੁੰਗਲ (ਪਠਾਨਕੋਟ) ਵਿੱਚ ਐੱਮਬੀਬੀਐੱਸ ਵਿੱਚ ਪੜ੍ਹਦੇ 2022 ਬੈਚ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਾਲਜ ਅਤੇ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਹ ਮਾਪੇ ਵੱਖ-ਵੱਖ ਸ਼ਹਿਰਾਂ ਤੋਂ ਆਏ ਹੋਏ ਸਨ। ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਮੌਜੂਦ ਨਾ ਹੋਣ ਕਾਰਨ ਉਨ੍ਹਾਂ ਐੱਸਡੀਐੱਮ ਸੁਮਿਤ ਮੁੱਧ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦੇ ਹੋਸਟਲ ਦੀ ਫੀਸ ਕੁੱਲ 20 ਹਜ਼ਾਰ ਰੁਪਏ ਮਹੀਨਾ ਲਗਾਤਾਰ ਦੇ ਰਹੇ ਹਨ।
ਇਸ ਸਬੰਧੀ ਡਾ. ਵਿਕਾਸ, ਡਾ. ਰਾਜਵੀਰ, ਡਾ. ਵੇਦ ਪ੍ਰਕਾਸ਼, ਕਿਰਨਾ ਰਾਣੀ, ਕੋਮਲਜੀਤ ਨੇ ਦੱਸਿਆ ਕਿ ਕੱਲ੍ਹ 15 ਤਰੀਕ ਨੂੰ ਹੋਸਟਲ ਵਿੱਚ ਪੜ੍ਹ ਰਹੇ ਉਨ੍ਹਾਂ ਦੇ ਬੱਚੇ ਜਦੋਂ ਦੁਪਹਿਰ ਸਮੇਂ ਮੈਸ ਵਿੱਚ ਗਏ ਤਾਂ ਉਨ੍ਹਾਂ ਨੂੰ ਕਾਲਜ ਪ੍ਰਸ਼ਾਸਨ ਨੇ ਭੋਜਨ ਨਾ ਦਿੱਤਾ। ਇਹ ਕਿਹਾ ਗਿਆ ਕਿ ਕਾਲਜ ਦੇ ਐਮਡੀ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਹੈ ਕਿ ਪਹਿਲਾਂ ਸਾਰੇ ਬੱਚਿਆਂ ਤੋਂ ਟਿਊਸ਼ਨ ਫੀਸ ਦਾ ਬਕਾਇਆ ਲਿਆ ਜਾਵੇ। ਬੱਚਿਆਂ ਨੂੰ ਪ੍ਰਿੰਸੀਪਲ ਦੇ ਕਮਰੇ ਵਿੱਚ ਸੱਦਿਆ ਗਿਆ ਤੇ ਉੱਥੇ ਦੋ ਘੰਟੇ ਖੜ੍ਹਾ ਰੱਖਿਆ ਗਿਆ। ਕਾਲਜ ਦੇ ਚੇਅਰਮੈਨ ਨੇ ਬੱਚਿਆਂ ਨੂੰ ਕਥਿਤ ਧਮਕਾਇਆ ਕਿ ਅਗਲੇ ਪੰਜਾਂ ਦਿਨਾਂ ਵਿੱਚ ਆਪਣਾ ਬਕਾਇਆ ਜਮ੍ਹਾਂ ਕਰਵਾਇਆ ਜਾਵੇ ਨਹੀਂ ਤਾਂ ਉਹ ਉਨ੍ਹਾਂ ਦਾ ਸਾਮਾਨ ਕਾਲਜ ਤੋਂ ਬਾਹਰ ਸੁੱਟ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੱਚੇ ਬਹੁਤ ਮਾਨਸਿਕ ਤਣਾਅ ਵਿੱਚ ਹਨ ਅਤੇ ਉਨ੍ਹਾਂ ਆਪਣੇ ਨਾਲ ਹੋਏ ਇਸ ਵਿਹਾਰ ਨੂੰ ਲੈ ਕੇ ਆਪਣੇ ਮਾਪਿਆਂ ਨੂੰ ਟੈਲੀਫੋਨ ’ਤੇ ਦੱਸਿਆ। ਮਾਪਿਆਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇ ਕੇ ਬੱਚਿਆਂ ਦੀ ਪ੍ਰੇਸ਼ਾਨੀ ਦਾ ਹੱਲ ਕਰੇ।

Advertisement

Advertisement
Advertisement