ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਦੀ ਮੁਅੱਤਲੀ ਖ਼ਿਲਾਫ਼ ਇਨਸਾਫ ਮੋਰਚੇ ਵੱਲੋਂ ਧਰਨਾ

08:39 AM Dec 19, 2023 IST
ਪੀ.ਯੂ ਦੇ ਮੁੱਖ ਗੇਟ ਮੂਹਰੇ ਧਰਨਾ ਦਿੰਦੇ ਹੋਏ ਵਿਦਿਆਰਥੀ।

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਦਸੰਬਰ
ਪੰਜਾਬੀ ਯੂਨੀਵਸਟੀ ਵਿੱਚ ਕਰੀਬ ਤਿੰਨ ਮਹੀਨੇ ਪਹਿਲਾਂ ਇੱਕ ਅਧਿਆਪਕ ’ਤੇ ਹੋਏ ਹਮਲੇ ਦੀ ਘਟਨਾ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪਿਛਲੇ ਹਫਤੇ 11 ਵਿਦਿਆਰਥੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਜਿਸ ਦਾ ਵਿਰੋਧ ਕਰਦਿਆਂ ‘ਜਸ਼ਨਦੀਪ ਕੌਰ ਇਨਸਾਫ ਮੋਰਚਾ’ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਦੇ ਗੇਟ ’ਤੇ ਧਰਨਾ ਲਾ ਦਿੱਤਾ ਗਿਆ। ਇਸ ਦੌਰਾਨ ਧਰਨਾਕਾਰੀਆਂ ਵੱਲੋਂ ਦੋਹਰੀ ਸੜਕ ਵਾਲ਼ੇ ਗੇਟ ਦਾ ਇੱਕ ਪਾਸਾ ਧਰਨਾ ਮਾਰ ਕੇ ਬੰਦ ਕਰਦਿਆਂ ਇੱਕ ਪਾਸੇ ਦੀ ਆਵਾਜਾਈ ਠੱਪ ਕਰ ਦਿੱਤੀ ਗਈ। ਉਂਜ ਦੂਜੇ ਗੇਟ ਰਾਹੀਂ ਆਵਾਜਾਈ ਜਾਰੀ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਮੁਅੱਤਲ ਕੀਤੇ ਗਏ ਵਿਦਿਆਰਥੀਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ 13 ਸਤੰਬਰ ਦੀ ਰਾਤ ਨੂੰ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਦੀ ਉਸ ਦੇ ਬਠਿੰਡਾ ਜ਼ਿਲ੍ਹੇ ’ਚ ਸਥਿਤ ਘਰ ਵਿੱਚ ਬਿਮਾਰੀ ਕਾਰਨ ਮੌਤ ਹੋ ਗਈ ਸੀ ਪਰ ਅਗਲੀ ਸਵੇਰ ਇਹ ਅਫਵਾਹ ਫੈਲ ਗਈ ਕਿ ਜਸਨਦੀਪ ਕੌਰ ਨਾਮ ਦੀ ਇਸ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ ਤੇ ਉਸ ਦਾ ਖੁਦਕੁਸ਼ੀ ਨੋਟ ਵੀ ਮਿਲਿਆ ਹੈ। ਜਿਸ ਤਹਿਤ ਹੀ ਵਿਦਿਆਰਥੀਆਂ ਦੀ ਭੀੜ ਨੇ ਇੱਕ ਅਧਿਆਪਕ ’ਤੇ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਸੀ। ਮਗਰੋਂ ਇਸ ਮਾਮਲੇ ਦੀ ਜਾਂਚ ਇੱਕ ਸਾਬਕਾ ਜੱਜ ਤੋਂ ਕਰਵਾਈ ਗਈ, ਤਾਂ ਵਿਦਿਆਰਥਣ ਦੀ ਮੌਤ ਖੁਦਕੁਸ਼ੀ ਦੀ ਬਜਾਏ ਬਿਮਾਰੀ ਕਾਰਨ ਹੋਈ ਪਾਈ ਗਈ।
ਦੂਜੇ ਬੰਨੇ ਹਮਲੇ ਸਬੰਧੀ ਭਾਵੇਂ ਕਈ ਵਿਦਿਆਰਥੀਆਂ ’ਤੇ ਕੇਸ ਵੀ ਦਰਜ ਕੀਤਾ ਗਿਆ, ਪਰ ‘ਹਿੰਸਾ ਖਿਲਾਫ਼ ਸਾਂਝਾ ਮੋਰਚਾ’ ਵੱਲੋਂ ਅਧਿਆਪਕ ’ਤੇ ਹਮਲਾ ਕਰਨ ਵਾਲ਼ਿਆਂ ਦੀ ਮੁਅੱਤਲੀ ਦੀ ਮੰਗ ਨੂੰ ਲੈ ਕੇ ਨੌ ਦਿਨ ਵੀ.ਸੀ ਦਫਤਰ ਦੇ ਬਾਹਰ ਦਿਨ ਰਾਤ ਧਰਨਾ ਦੇਣ ਸਮੇਤ ਹੋਰ ਪ੍ਰਦਰਸ਼ਨ ਵੀ ਕੀਤੇ। ਇਸ ਦੇ ਚੱਲਦਿਆਂ ਪਿਛਲੇ ਹਫਤੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਦੇ ਆਦੇਸ਼ਾਂ ’ਤੇ 11 ਵਿਦਿਆਰਥੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਹੀ ‘ਜਸ਼ਨਦੀਪ ਕੌਰ ਇਨਸਾਫ਼ ਮੋਰਚਾ’ ਦੇ ਨੁਮਾਇੰਦਿਆਂ ਨੇ ਅੱਜ ਇਥੇ ਇਹ ਧਰਨਾ ਮਾਰਿਆ। ਮੋਰਚੇ ਦੇ ਆਗੂ ਨਿਰਮਲਜੀਤ ਸਿੰਘ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰਹੇਗਾ।

Advertisement

Advertisement