ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਹਤ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ

06:43 PM Jun 29, 2023 IST

ਪੱਤਰ ਪ੍ਰੇਰਕ

Advertisement

ਤਰਨ ਤਾਰਨ, 28 ਜੂਨ

ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਵੱਲੋਂ ਅੱਜ ਇੱਥੇ ਆਪਣੀਆਂ ਮੰਗਾਂ ਲਈ ਰੋਸ ਵਿਖਾਵਾ ਕੀਤਾ ਅਤੇ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੂੰ ਮੰਗ ਪੱਤਰ ਦਿੱਤਾ| ਰੋਸ ਵਿਖਾਵੇ ਵਿੱਚ ਜ਼ਿਲ੍ਹਾ ਭਰ ਤੋਂ ਮੁਲਾਜ਼ਮਾਂ ਨੇ ਸ਼ਮੂਲੀਅਤ ਕੀਤੀ| ਦਿਖਾਵਾਕਾਰੀਆਂ ਨੂੰ ਜ਼ਿਲ੍ਹਾ ਪ੍ਰਧਾਨ ਗੁਰਬੀਰ ਸਿੰਘ ਪੰਡੋਰੀ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਦੀਆਂ ਭੱਖਦੀਆਂ ਮੰਗਾਂ ਵਿੱਚ ਮਲਟੀਪਰਪਜ਼ ਕੇਡਰ ਦਾ ਨਾਮ ਬਦਲਣਾ, ਖੋਹੇ ਹੋਏ ਭੱਤੇ ਬਹਾਲ ਕਰਨਾ, ਪਦ-ਉੱਨਤੀਆਂ ਕਰਨਾ, ਜਨਮ ਮੌਤ ਦੇ ਕੰਮ ਵਿੱਚ ਮੇਲ ਵਰਕਰਾਂ ਨੂੰ ਬਰਾਬਰਤਾ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨਾ ਆਦਿ ਸ਼ਾਮਲ ਹਨ| ਬੁਲਾਰਿਆਂ 30 ਜੂਨ ਤੱਕ ਨਾਜਾਇਜ਼ ਬਦਲੀਆਂ ਰੱਦ ਨਾ ਕਰਨ ‘ਤੇ ਤਿੱਖਾ ਸੰਘਰਸ਼ ਕਰਨ ਦੀ ਵੀ ਚਿਤਾਵਨੀ ਦਿੱਤੀ| ਜਥੇਬੰਦੀ ਨੇ ਦਾਅਵਾ ਕੀਤਾ ਕਿ ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਨਿਪਟਾਰਾ ਕਰਨ ਦਾ ਯਕੀਨ ਦਿੱਤਾ ਹੈ| ਇਸ ਮੌਕੇ ਗੁਰਦੇਵ ਸਿੰਘ ਢਿੱਲੋਂ, ਸੱਤਪਾਲ ਸਿੰਘ ਕਸੇਲ, ਦਵਿੰਦਰ ਸਿੰਘ ਕੈਰੋ, ਰਾਬਿੰਦਰ ਸਿੰਘ ਭੋਜੀਆ, ਗੁਰਮੁੱਖ ਸਿੰਘ, ਸੁਰਿੰਦਰ ਸਿੰਘ, ਫੁਲਬੀਰ ਸਿੰਘ ਨੇ ਵੀ ਸੰਬੋਧਨ ਕੀਤਾ|

Advertisement

Advertisement
Tags :
ਸਿਹਤਪ੍ਰਦਰਸ਼ਨਮੁਲਾਜ਼ਮਾਂਵੱਲੋਂ