For the best experience, open
https://m.punjabitribuneonline.com
on your mobile browser.
Advertisement

ਜੰਗਲਾਤ ਕਾਮਿਆਂ ਵੱਲੋਂ ਨੋਟੀਫਿਕੇਸ਼ਨ ਖ਼ਿਲਾਫ਼ ਜਸਵਾਲੀ ਵਿੱਚ ਮੁਜ਼ਾਹਰਾ

07:59 AM Apr 26, 2024 IST
ਜੰਗਲਾਤ ਕਾਮਿਆਂ ਵੱਲੋਂ ਨੋਟੀਫਿਕੇਸ਼ਨ ਖ਼ਿਲਾਫ਼ ਜਸਵਾਲੀ ਵਿੱਚ ਮੁਜ਼ਾਹਰਾ
ਧਰਨੇ ਨੂੰ ਸੰਬੋਧਨ ਕਰਦਾ ਹੋਇਆ ਇੱਕ ਆਗੂ।
Advertisement

ਐੱਨ ਪੀ ਧਵਨ
ਪਠਾਨਕੋਟ, 25 ਅਪਰੈਲ
ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਨਵੇਂ ਬਣੇ ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਵੱਲੋਂ ਵਿਭਾਗ ਦੇ ਸਾਰੇ ਕੰਮ ਮਗਨਰੇਗਾ ਅਧੀਨ ਕਰਵਾਏ ਜਾਣ ਲਈ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਖਿਲਾਫ਼ ਜੰਗਲਾਤ ਮੰਤਰੀ ਦੇ ਹਲਕੇ ਭੋਆ ਦੇ ਜਸਵਾਲੀ ਰੈਸਟ ਹਾਊਸ ਮੂਹਰੇ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਅਮਰੀਕ ਸਿੰਘ ਤੇ ਕੇਵਲ ਗੜ੍ਹਸ਼ੰਕਰ, ਜਸਵੀਰਾ ਸਿੰਘ ਸੀਰਾ, ਵਿਰਸਾ ਸਿੰਘ ਅੰਮ੍ਰਿਤਸਰ ਤੇ ਜਸਵਿੰਦਰ ਸੋਜਾ, ਮੁਲਾਜ਼ਮ ਆਗੂ ਰਣਜੀਤ ਸਿੰਘ ਗੁਰਦਾਸਪੁਰ, ਬਲਵੀਰ ਸਿੰਘ ਤਰਨ ਤਾਰਨ, ਅਮਨਦੀਪ ਸਿੰਘ ਛੱਤਬੀੜ, ਮਲਕੀਤ ਮੁਕਤਸਰ, ਸਤਨਾਮ ਸੰਗਰੂਰ, ਭੁਵਿਸ਼ਨ ਜਲੰਧਰ, ਜਸਵਿੰਦਰ ਸੰਗਰੂਰ, ਬੱਬੂ ਮਾਨਸਾ, ਗੁਰਵੀਰ ਫਿਰੋਜ਼ਪੁਰ, ਸ਼ੇਰ ਸਿੰਘ ਸਰਹਿੰਦ, ਛਿੰਦਰਪਾਲ ਸਿੰਘ, ਪਵਨ ਹੁਸ਼ਿਆਰਪੁਰ, ਬਲਬੀਰ ਫਿਰੋਜ਼ਪੁਰ, ਭਿੰਦਰ ਘੱਗਾ, ਅਮਰਿੰਦਰ ਮੋਹਾਲੀ, ਜਗਤਾਰ ਸਿੰਘ ਨਾਭਾ ਅਤੇ ਸੱਤ ਨਰੈਣ ਮਾਨਸਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਵਿਭਾਗ ਵਿੱਚ 25-25 ਸਾਲਾਂ ਤੋਂ ਕੰਮ ਕਰਦੇ ਕਾਮਿਆਂ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਨਵੀਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਤਹਿਤ ਮਗਨਰੇਗਾ ਸਕੀਮ ਰਾਹੀਂ ਕੰਮ ਕਰਵਾਉਣ ਨਾਲ ਵਿਭਾਗ ’ਚ 25-25 ਸਾਲਾਂ ਤੋਂ ਕਾਮਿਆਂ ਦੀ ਛਾਂਟੀ ਵੱਡੀ ਪੱਧਰ ’ਤੇ ਸ਼ੁਰੂ ਹੋ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਕੱਚੇ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਿਆਂ ਕੀਤਾ ਜਾਵੇ, ਜਿਹੜੇ ਕਾਮਿਆਂ ਦੀ ਸਾਲ 2006 ਤੱਕ 10 ਸਾਲ ਦੀ ਸਰਵਿਸ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਅਤੇ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ 25 ਪ੍ਰਤੀਸ਼ਤ ਵੱਧ ਰੇਟਾਂ ਨਾਲ ਤਨਖਾਹ ਦਿੱਤੀ ਜਾਵੇ।
ਜਦੋਂ ਮੁਲਾਜ਼ਮਾਂ ਨੇ ਝੰਡਾ ਮਾਰਚ ਸ਼ੁਰੂ ਕੀਤਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਆਧਿਕਾਰੀਆਂ ਨੇ ਜੰਗਲਾਤ ਵਿਭਾਗ ਦੇ ਪ੍ਰਧਾਨ ਮੁੱਖ ਵਣ ਪਾਲ ਮੁਹਾਲੀ ਨਾਲ ਸੂਬਾ ਪ੍ਰਧਾਨ ਦੀ ਫੋਨ ’ਤੇ ਗੱਲਬਾਤ ਕਰਵਾਈ। ਪ੍ਰਧਾਨ ਮੁੱਖ ਵਣ ਪਾਲ ਨੇ ਜੰਗਲਾਤ ਵਿਭਾਗ ਦੇ ਕੰਮ ਵਿਭਾਗ ਦੇ ਹੀ ਵਰਕਰਾਂ ਤੋਂ ਕਰਵਾਏ ਜਾਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਕੋਈ ਵੀ ਕੰਮ ਮਗਨਰੇਗਾ ਤੋਂ ਨਹੀਂ ਕਰਵਾਏ ਜਾਣਗੇ ਜਿਸ ’ਤੇ ਜੰਗਲਾਤ ਕਾਮਿਆਂ ਦਾ ਗੁੱਸਾ ਸ਼ਾਂਤ ਹੋਇਆ।

Advertisement

Advertisement
Author Image

joginder kumar

View all posts

Advertisement
Advertisement
×