For the best experience, open
https://m.punjabitribuneonline.com
on your mobile browser.
Advertisement

ਖੁਰਾਕ ਤੇ ਸਪਲਾਈਜ਼ ਯੂਨੀਅਨ ਵੱਲੋਂ ਰੋਸ ਧਰਨਾ

06:39 AM Aug 04, 2024 IST
ਖੁਰਾਕ ਤੇ ਸਪਲਾਈਜ਼ ਯੂਨੀਅਨ ਵੱਲੋਂ ਰੋਸ ਧਰਨਾ
Advertisement

ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 3 ਅਗਸਤ
ਇੰਸਪੈਕਟਰੋਰੇਟ ਖੁਰਾਕ ਤੇ ਸਪਲਾਈਜ਼ ਯੂਨੀਅਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵੱਲੋਂ ਇੰਸਪੈਕਟਰ ਸੰਦੀਪ ਕੁਮਾਰ ਅਤੇ ਭੂਵਨਜੀਤ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਜਨਰਲ ਮੈਨੇਜਰ ਵਿੱਤ ਵੱਲੋਂ ਨਿਰੀਖਿਕਾਂ ਦੀਆਂ ਮੰਗਾਂ ਨੂੰ ਨਕਾਰਨ ਦਾ ਦੋਸ਼ ਲਾਉਂਦੇ ਹੋਏ ਦੱਸਿਆ ਕਿ ਇੱਕ ਸਾਲ ਪਹਿਲਾਂ ਫੀਲਡ ਸਟਾਫ ਨੂੰ ਭੱਤਾ ਦੇਣ ਦਾ ਫੈਸਲਾ ਹੋਇਆ ਸੀ, ਜਿਸ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਅੰਕੜਿਆਂ ਨੂੰ ਪੋਰਟਲ ਉੱਪਰ ਅਪਲੋਡ ਕਰਨ ਲਈ ਡਾਟਾ ਐਂਟਰੀ ਅਪਰੇਟਰ ਉਪਲਬਧ ਕਰਵਾਏ ਜਾਂਦੇ ਹਨ, ਜਿਨ੍ਹਾਂ ਦੀ ਅਦਾਇਗੀ ਨਹੀਂ ਕੀਤੀ, ਕਣਕ ਦੀ ਵੰਡ ਦੌਰਾਨ ਵਰਤੇ ਗਏ ਧਰਮ ਕੰਡਿਆਂ ਦੀ ਪੇਮੈਂਟ, ਨਿਰੀਖਕਾਂ ਨੂੰ 4-9-14 ਦੀ ਤਰੱਕੀ ਵੀ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸੁਰੱਖਿਆ ਗਾਰਡਾਂ ਸਬੰਧੀ ਰਵਾਈਜ਼ ਨਾਰਮ ਅਨੁਸਾਰ ਪ੍ਰਤੀ ਗੁਦਾਮ ਸਕਿਉਰਿਟੀ ਗਾਰਡਾਂ ਦੀ ਗਿਣਤੀ ਬਹੁਤ ਘੱਟ ਹੋ ਗਈ ਹੈ, ਜਿਸ ਕਾਰਨ ਗੁਦਾਮ ਦੀ ਸੁਰੱਖਿਆ ਕਰਨ ਵਿੱਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾ ਹੀ ਵਿਭਾਗ ਵੱਲੋਂ ਫੀਲਡ ਦਫਤਰਾਂ ਵਿੱਚ ਕੋਈ ਸਿਪਾਹੀ ਸੇਵਕ, ਸੇਵਾਦਾਰ ਉਪਲਬਧ ਕਰਵਾਏ ਜਾ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਵਿਭਾਗ ਵੱਲੋਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਹਰਪ੍ਰੀਤ ਸਿੰਘ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਪੰਕਜ ਸ਼ਰਮਾ, ਕਮਲਜੀਤ ਸਿੰਘ, ਕਰਨਜੋਤ ਸਿੰਘ, ਅੰਕੁਰ ਗਰਗ, ਅਮਰਪ੍ਰੀਤ ਸਿੰਘ, ਆਕਾਸ਼ਦੀਪ ਅਰੋੜਾ, ਕੀਰਤੀ ਰਾਣੀ, ਕੁਲਵੀਰ ਕੌਰ, ਨੀਤੂ ਗੁਪਤਾ, ਗੁਰਮੋਹਿਤ ਸਿੰਘ, ਅਰਵਿੰਦ ਗੁਪਤਾ, ਜਸਵਿੰਦਰ ਸਿੰਘ, ਮੁਕੇਸ਼ ਸ਼ੁਕਲਾ, ਪ੍ਰਧਾਨ ਕੇਵਲ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×