ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਦੇ ਮਾਲਕ ਕਿਸਾਨਾਂ ਵੱਲੋਂ ਧਰਨਾ

07:40 AM Apr 19, 2024 IST
ਕਿਸਾਨ ਆਗੂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦਿੰਦੇ ਹੋਏ।

ਦਿਲਬਾਗ ਸਿੰਘ ਗਿੱਲ
ਅਟਾਰੀ, 18 ਅਪਰੈਲ
ਕੰਡਿਆਲੀ ਤਾਰ ਤੋਂ ਪਾਰ ਜ਼ਮੀਨਾਂ ਵਾਲੇ ਕਿਸਾਨਾਂ ਦੇ ਖ਼ਾਤਿਆਂ ਪੈਸੇ ਨਾ ਪਾਉਣ ਖ਼ਿਲਾਫ਼ ਬਾਰਡਰ ਏਰੀਆ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਨਾਇਬ ਤਹਿਸੀਲਦਾਰ ਅਟਾਰੀ ਦਾ ਘਿਰਾਓ ਕਰਦਿਆਂ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀਆਂ ਨੇ ਕਿਸਾਨਾਂ ਦੇ ਸਾਲ 2023-2024 ਦੇ ਪੈਸੇ ਜਲਦੀ ਦੇਣ ਦੀ ਮੰਗ ਕੀਤੀ। ਧਰਨੇ ਦੀ ਅਗਵਾਈ ਬਾਬਾ ਅਰਜਨ ਸਿੰਘ ਨਗਰ, ਮੁਖਤਾਰ ਸਿੰਘ ਮੁਹਾਵਾ, ਨਿਰਮਲ ਸਿੰਘ ਮੋਦੇ ਅਤੇ ਸ਼ਰਨਜੀਤ ਸਿੰਘ ਧਨੋਏ ਨੇ ਕੀਤੀ।
ਇਕੱਠ ਨੂੰ ਸੰਬੋਧਨ ਕਰਦਿਆਂ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਸਾਲ 1988 ਤੋਂ ਸਰਹੱਦ ’ਤੇ ਕੰਡਿਆਲੀ ਤਾਰ ਲਗਾਈ ਗਈ ਸੀ। ਉਨ੍ਹਾਂ ਕਿਹਾ ਕਿ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਕਿਸਾਨਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਕਰ ਸਕੀਆਂ। ਭਾਅ ਨੂੰ ਲੈ ਕੇ 1987 ਵਿੱਚ ਬਣਾਈ ਕਪੂਰ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਕੰਡਿਆਲੀ ਤਾਰ ਲੱਗਣ ਕਰ ਕੇ ਕੰਮ ਦੇ ਘੰਟੇ ਘਟਣ ਕਾਰਨ ਪਾਕਿਸਤਾਨੀ ਜਾਨਵਰ ਫ਼ਸਲ ਖ਼ਰਾਬ ਕਰਨਗੇ। ਪਰ ਵਾਅਦੇ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਹੁਕਮਾਂ ਤਕ ਦੀ ਪ੍ਰਵਾਹ ਨਹੀਂ ਕੀਤੀ। ਅਟਾਰੀ, ਲੋਪੋਕੇ ਤੇ ਅਜਨਾਲਾ ਤਹਿਸੀਲਾਂ ਵਿੱਚ ਕਿਸਾਨਾਂ ਨੂੰ ਮੁਆਵਜ਼ੇ ਦੇ ਪੈਸੇ ਨਹੀਂ ਮਿਲ ਰਹੇ। ਤਹਿਸੀਲਦਾਰ ਦੇ ਯਕੀਨ ਦਿਵਾਉਣ ’ਤੇ ਧਰਨਾ ਚੁੱਕਿਆ ਗਿਆ। ਅੱਜ ਦੇ ਇਸ ਇਕੱਠ ਨੂੰ ਬਲਦੇਵ ਸਿੰਘ ਧਾਰੀਵਾਲ, ਸੁੱਖ ਲਾਹੌਰੀਮੱਲ, ਮੱਖਣ ਸਿੰਘ ਰਾਜਾਤਾਲ, ਬੂਟਾ ਸਿੰਘ ਰੋੜਾਂਵਾਲਾ, ਜਸ ਨੇਸ਼ਟਾ, ਮਨਿੰਦਰ ਸਿੰਘ, ਰਣਜੀਤ ਸਿੰਘ ਦਾਉਕੇ ਆਦਿ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement