ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਵੱਲੋਂ ਤਹਿਸੀਲ ਕੰਪਲੈਕਸ ਅੱਗੇ ਧਰਨਾ

07:07 AM Aug 13, 2024 IST
ਖਨੌਰੀ ਦੀ ਸਬ-ਤਹਿਸੀਲ ਅੱਗੇ ਧਰਨਾ ਦਿੰਦੇ ਹੋਏ ਕਿਸਾਨ।

ਹਰਜੀਤ ਸਿੰਘ
ਖਨੌਰੀ, 12 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੂਣਕ ਦੇ ਕਿਸਾਨਾਂ ਨੇ ਅੱਜ ਬਲਾਕ ਪ੍ਰਧਾਨ ਸੁਖਦੇਵ ਸਿੰਘ ਕੜੈਲ ਅਤੇ ਬਲਾਕ ਜਨਰਲ ਸਕੱਤਰ ਰਿੰਕੂ ਮੂਣਕ ਦੀ ਅਗਵਾਈ ਹੇਠ ਸਬ-ਤਹਿਸੀਲ ਖਨੌਰੀ ਵਿੱਚ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੋਸ ਧਰਨਾ ਦਿੱਤਾ। ਇਸ ਮੌਕੇ ਬਲਾਕ ਅਤੇ ਪੇਂਡੂ ਇਕਾਈਆਂ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖਨੌਰੀ ਸਬ-ਤਹਿਸੀਲ ’ਚ ਮੁਲਾਜ਼ਮਾਂ ਦੀ ਵੱਡੀ ਘਾਟ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇੱਥੇ ਨਾ ਕੋਈ ਪੱਕਾ ਪਟਵਾਰੀ ਅਤੇ ਨਾ ਕੋਈ ਪੱਕਾ ਤਹਿਸੀਲਦਾਰ ਹੋਣ ਕਾਰਨ ਲੋਕਾਂ ਨੂੰ ਬਹੁਤ ਖੱਜਲ ਖੁਆਰ ਹੋਣਾ ਪੈਂਦਾ ਹੈ। ਇੱਥੇ ਆਪਣੇ ਜ਼ਰੂਰੀ ਜਾਇਜ਼ ਕੰਮ ਪੈਸੇ ਦੇ ਕੇ ਕਰਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਹੁਣ ਨਾ ਖੱਜਲ ਖੁਆਰ ਹੋਣਾ ਪੈਂਦਾ ਨਾ ਹੀ ਰਿਸ਼ਵਤ ਦੇਣੀ ਪੈਂਦੀ ਜੋ ਬਿਲਕੁਲ ਝੂਠੇ ਹਨ ਬਲਕਿ ਇਸ ਸਰਕਾਰ ’ਚ ਪਹਿਲੀਆਂ ਸਰਕਾਰਾਂ ਤੋਂ ਵੀ ਜ਼ਿਆਦਾ ਰਿਸ਼ਵਤ ਤੇ ਲੋਕਾਂ ਦੀ ਖੱਜਲ ਖੁਆਰੀ ਵਧੀ ਹੈ। ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਅੱਜ ਇੱਕ ਦਿਨ ਦਾ ਸੰਕੇਤਕ ਧਰਨਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਵੀ ਸਰਕਾਰ ਦੇ ਕੰਨ ’ਤੇ ਜੂੰ ਨਾ ਸਰਕੀ ਤਾਂ ਖਨੌਰੀ ਸਬ ਤਹਿਸੀਲ ਵਿੱਚ ਪੱਕਾ ਮੋਰਚਾ ਲਾਇਆ ਜਾਵੇਗਾ।
ਇਸ ਮੌਕੇ ਬਲਾਕ ਆਗੂ ਰੋਸ਼ਨ ਮੂਣਕ, ਬੰਟੀ ਢੀਂਡਸਾ, ਅਮਰੀਕ ਠਸਕਾ, ਗੁਰਬਖਸ਼ ਖਨੌਰੀ, ਕਾਲਾ ਖਨੌਰੀ, ਬੁੱਧ ਰਾਮ ਚੱਠੇ, ਮਾਤੇ ਰਾਮ ਭੁੱਲਣ, ਜਗਤਾਰ ਹਮੀਰਗੜ੍ਹ, ਪਾਲ ਦੇਹਲਾ, ਗੁਰਮੇਲ ਕੜੈਲ, ਸੁਖਪਾਲ ਢੀਂਡਸਾ, ਬੱਗਾਂ ਬੱਲਰਾਂ, ਸੁਬੇਗ ਮੂਣਕ ਤੇ ਭੁਪਿੰਦਰ ਘਮੂਰਘਾਟ ਨੇ ਵੀ ਸੰਬੋਧਨ ਕੀਤਾ।

Advertisement

Advertisement
Advertisement