ਧਰੇੜੀ ਜੱਟਾਂ ਟੌਲ ਪਲਾਜ਼ਾ ਦੇ ਵਰਕਰਾਂ ਵੱਲੋਂ ਧਰਨਾ
07:05 AM Jan 12, 2025 IST
ਖੇਤਰੀ ਪ੍ਰਤੀਨਿਧ
ਪਟਿਆਲਾ, 11 ਜਨਵਰੀ
ਆਪਣੀਆਂ ਮੰਗਾਂ ਮਨਵਾਉਣ ਲਈ ਟੌਲ ਪਲਾਜ਼ਾ ਵਰਕਰਜ਼ ਯੂਨੀਅਨ ਨੇ ਵੀ ਅੱਜ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੱੱਗੀ ਦੀ ਅਗਵਾਈ ਹੇਠਾਂ ਪਟਿਆਲਾ-ਰਾਜਪੁਰਾ ਦੇ ਵਿਚਕਾਰ ਸਥਿਤ ਧਰੇੜੀ ਜੱਟਾਂ ਟੌਲ ਪਲਾਜ਼ਾ ’ਤੇ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਸਵੇਰੇ ਸਵਾ ਅੱਠ ਵਜੇ ਤੋਂ ਲੈ ਕੇ ਸ਼ਾਮੀ ਪੌਣੇ ਸੱਤ ਵਜੇ ਤੱਕ ਜਾਰੀ ਰਿਹਾ। ਜਿਸ ਦਾ ਇੱਕ ਅਹਿਮ ਪਹਿਲੂ ਇਹ ਵੀ ਰਿਹਾ ਕਿ ਇਸ ਦੌਰਾਨ ਇਨ੍ਹਾਂ ਵਰਕਰਾਂ ਵੱਲੋਂ ਵੀ ਕਿਸਾਨਾ ਦੀ ਤਰ੍ਹਾਂ ਹੀ ਆਵਾਜਾਈ ਲਈ ਟੌਲ ਮੁਕਤ ਰੱਖਿਆ ਗਿਆ। ਕਿਸੇ ਵੀ ਵਾਹਨ ਦੀ ਟੌਲ ਫੀਸ ’ਤੇ ਆਧਾਰਿਤ ਪਰਚੀ ਨਹੀਂ ਕੱਟੀ ਗਈ। ਇਸ ਕਾਰਨ ਇਸ ਟੌਲ ਕੰਪਨੀ ਨੂੰ ਆਪਣੇ ਵਰਕਰਾਂ ਦੇ ਇਸ ਰੋਸ ਪ੍ਰਦਰਸ਼ਨ ਦੌਰਾਨ ਕਾਫੀ ਵਿੱਤੀ ਨੁਕਸਾਨ ਝੱਲਣਾ ਪਿਆ। ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਪ੍ਰਧਾਨ ਗੁਰਪ੍ਰੀਤ ਸਿੰਘ ਗੱਗੀ ਤੇ ਹੋਰਾਂ ਨੇ ਸੰਬੋਧਨ ਕੀਤਾ। ਸ਼ਾਮੀ ਤਨਖ਼ਾਹਾਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਧਰਨਾ ਸਮਾਪਤ ਕਰਕੇ ਮੁੜ ਕੰਮ ਸ਼ੁਰੂ ਕਰ ਦਿੱਤਾ।
Advertisement
Advertisement