ਬੀਕੇਯੂ ਡਕੌਂਦਾ ਵੱਲੋਂ ਰੋਸ ਮੁਜ਼ਾਹਰਾ
10:49 AM Nov 20, 2023 IST
ਰਾਏਕੋਟ
Advertisement
ਗਾਜ਼ਾ ਪੱਟੀ ਦੇ ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਪਿੰਡ ਅੱਚਰਵਾਲ ਵਿੱਚ ਭਾਕਿਯੂ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਆਵਾਜ਼ ਬੁਲੰਦ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਅਮਰੀਕਨ ਅਤੇ ਬਰਤਾਨਵੀ ਸਾਮਰਾਜੀ ਮੁਲਕਾਂ ਦੀ ਸ਼ਹਿ ’ਤੇ ਪਿਛਲੇ 75 ਵਰ੍ਹਿਆਂ ਤੋਂ ਫ਼ਲਸਤੀਨ ਦੇ ਲੋਕਾਂ ਨੂੰ ਘਰੋਂ ਬੇਘਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਸਰਬਜੀਤ ਸਿੰਘ ਧੂੜਕੋਟ, ਤਾਰਾ ਸਿੰਘ ਅੱਚਰਵਾਲ ਨੇ ਜੰਗ ਤੁਰੰਤ ਬੰਦ ਕਰਨ, ਫ਼ਲਸਤੀਨ ਦੀ ਆਜ਼ਾਦੀ ਬਹਾਲ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਇੰਦਰਜੀਤ ਸਿੰਘ ਧਾਲੀਵਾਲ, ਕਮਲ ਬੱਸੀਆਂ, ਹਾਕਮ ਸਿੰਘ ਤੁੰਗਾਹੇੜੀ ਅਤੇ ਬਹਾਦਰ ਸਿੰਘ ਲੱਖਾ ਸਮੇਤ ਹੋਰ ਆਗੂ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement