ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਸ਼ਾ ਵਰਕਰਾਂ ਵੱਲੋਂ ਸਿਹਤ ਮੰਤਰੀ ਦੇ ਦਫ਼ਤਰ ਅੱਗੇ ਮੁਜ਼ਾਹਰਾ

08:37 AM Jul 20, 2023 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 19 ਜੁਲਾਈ
ਦਿੱਲੀ ਆਸ਼ਾ ਵਰਕਰਜ਼ ਐਸੋਸੀਏਸ਼ਨ (ਕਲੇਮਜ਼ ਯੂਨੀਅਨ) ਦੀ ਅਗਵਾਈ ਵਿੱਚ ਹਜ਼ਾਰਾਂ ਆਸ਼ਾ ਵਰਕਰਾਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਸਿਹਤ ਮੰਤਰੀ ਦੇ ਦਫ਼ਤਰ ਨੇੜੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮੰਗਾਂ ਪੂਰੀਆਂ ਨਾ ਹੋਣ ’ਤੇ 28 ਅਗਸਤ ਤੋਂ ਦਿੱਲੀ ਦੇ ਸਿਹਤ ਮੰਤਰੀ ਦੇ ਖੇਤਰੀ ਦਫ਼ਤਰ ਕਾਲਕਾ ਜੀ, ਡੀਡੀਏ ਫਲੈਟ ਰਾਜੀਵ ਗਾਂਧੀ ਪਾਰਕ ਵਿੱਚ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਆਸ਼ਾ ਵਰਕਰਾਂ ਨੇ ਪਹਿਲਾਂ ਜਲੂਸ ਕੱਢਿਆ ਅਤੇ ਫਿਰ ਨਾਅਰੇਬਾਜ਼ੀ ਕਰਦੇ ਹੋਏ ਮੰਤਰੀ ਦੇ ਦਫਤਰ ਪਹੁੰਚੇ। ਯੂਨੀਅਨ ਦੇ ਪ੍ਰਧਾਨ ਸੋਨੂੰ, ਕਾਰਜਕਾਰੀ ਪ੍ਰਧਾਨ ਸ਼ਿਕਸ਼ਾ ਰਾਣਾ, ਜਨਰਲ ਸਕੱਤਰ ਊਸ਼ਾ ਠਾਕੁਰ ਨੇ ਇਥੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਦਿੱਲੀ ਦੀਆਂ ਆਸ਼ਾ ਵਰਕਰਾਂ ਕੰਮ ਬੰਦ ਕਰ ਦੇਣਗੀਆਂ। ਏ.ਆਈ.ਯੂ.ਟੀ.ਯੂ.ਸੀ ਦੇ ਆਗੂ ਅਤੇ ਜ਼ਿਲ੍ਹਾ ਸਲਾਹਕਾਰ ਭੰਵਰਪਾਲ, ਨਿਰਮਲ, ਸਤੀਸ਼ ਪੰਵਾਰ, ਮੁੱਖ ਸਲਾਹਕਾਰ ਐੱਮ ਚੁਰੱਸੀਆ ਨੇ ਕਿਹਾ ਕਿ ਅੱਜ ਤੋਂ ਉਮੀਦਾਂ ਦੀ ਲਹਿਰ ਸ਼ੁਰੂ ਹੋ ਗਈ ਹੈ। ਹੁਣ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਨੂੰ ਚਿਤਾਵਨੀ ਦਿੰਦੇ ਰਹਿਣਗੇ।
ਆਸ਼ਾ ਵਰਕਰਾਂ ਦੀ ਮੰਗ ਹੈ ਕਿ ਕੋਰ ਇਨਸੈਂਟਿਵ ਨੂੰ ਹਟਾ ਕੇ 15000 ਰੁਪਏ ਤਨਖਾਹ ਦਿੱਤੀ ਜਾਵੇ, ਸਾਰੇ ਭੱਤੇ ਚਾਰ ਗੁਣਾ ਵਧਾਏ ਜਾਣ, ਆਸ਼ਾ ਵਰਕਰਾਂ ਨੂੰ ਡਰਾ ਧਮਕਾ ਕੇ ਕੰਮ ਕਰਵਾਉਣਾ ਬੰਦ ਕੀਤਾ ਜਾਵੇ, ਵਰਕਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ। ਆਸ਼ਾ ਵਰਕਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ 28 ਅਗਸਤ ਤੋਂ ਦਿੱਲੀ ਦੀਆਂ ਸਾਰੀਆਂ ਆਸ਼ਾ ਵਰਕਰਾਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਗੀਆਂ।

Advertisement

Advertisement
Tags :
ਅੱਗੇਸਿਹਤਦਫ਼ਤਰਮੰਤਰੀਮੁਜ਼ਾਹਰਾਵਰਕਰਾਂਵੱਲੋਂ
Advertisement