ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਵਿੱਚ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਰੋਸ

07:38 PM Jun 29, 2023 IST

ਪੱਤਰ ਪ੍ਰੇਰਕ

Advertisement

ਭੁੱਚੋ ਮੰਡੀ, 27 ਜੂਨ

ਇੱਥੇ ਭੁੱਚੋ ਕੈਂਚੀਆਂ ਨੂੰ ਜਾਂਦੀ ਮੁੱਖ ਸੜਕ ‘ਤੇ ਟਰੱਕ ਯੂਨੀਅਨ ਨਜ਼ਦੀਕ ਰੋਇਲ ਜਿਮ ਅੱਗਿਓਂ ਮੋਟਰਸਾਈਕਲ ਚੋਰੀ ਕਰਦੇ ਇੱਕ ਨੌਜਵਾਨ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦੋਂ ਕਿ ਦੂਜਾ ਫਰਾਰ ਹੋ ਗਿਆ। ਇਸ ਮੌਕੇ ਲੋਕਾਂ ਦੇ ਵੱਡੇ ਇਕੱਠ ਨੇ ਕਾਬੂ ਚੋਰ ਦੀ ਚੰਗੀ ਛਿੱਤਰ ਪਰੇਡ ਕੀਤੀ ਅਤੇ ਭੁੱਚੋ ਪੁਲੀਸ ਹਵਾਲੇ ਕਰ ਦਿੱਤਾ। ਜਿਮ ਤੋਂ ਲੈ ਕੇ ਪੁਲੀਸ ਚੌਕੀ ਤੱਕ ਜਾਂਦਿਆਂ ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੁਲੀਸ ਚੌਕੀ ਵਿੱਚ ਵੀ ਪੁਲੀਸ ਅਧਿਕਾਰੀਆਂ ਖਿਲਾਫ਼ ਰੱਜ ਕੇ ਭੜਾਸ ਕੱਢੀ। ਉਨ੍ਹਾਂ ਮੰਗ ਕੀਤੀ ਕਿ ਫੜੇ ਗਏ ਚੋਰ ਤੋਂ ਪੁੱਛ-ਪੜਤਾਲ ਕਰਕੇ ਸਬੰਧਤ ਗਰੋਹ ਨੂੰ ਕਾਬੂ ਕੀਤਾ ਜਾਵੇ ਅਤੇ ਲੋਕਾਂ ਦਾ ਲੁੱਟਿਆ ਸਾਮਾਨ ਵਾਪਸ ਦਿਵਾਇਆ ਜਾਵੇ। ਚੌਕੀ ਇੰਚਾਰਜ ਗੁਰਮੇਜ਼ ਸਿੰਘ ਨੇ ਲੋਕਾਂ ਨੂੰ ਜਾਂਚ ਤੋਂ ਬਾਅਦ ਹੋਰ ਚੋਰਾਂ ਨੂੰ ਫੜਨ ਦਾ ਭਰੋਸਾ ਦਿੱਤਾ।

Advertisement

ਇਸ ਮੌਕੇ ਪੀੜਤ ਦੁਕਾਨਦਾਰਾਂ ਅਤੇ ਲੋਕਾਂ ਨੇ ਲੁਟੇਰਿਆਂ ਖ਼ਿਲਾਫ਼ ਪੁਲੀਸ ਵੱਲੋਂ ਕੋਈ ਐੱਫਆਈਆਰ ਦਰਜ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੁਲੀਸ ਲਗਾਤਾਰ ਲਾਰੇ ਲਗਾ ਰਹੀ ਹੈ। ਦੂਜੇ ਪਾਸੇ ਸ਼ਹਿਰ ਵਾਸੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟਾਂ ਵਾਇਰਲ ਕਰਕੇ ਪੰਜਾਬ ਸਰਕਾਰ ਅਤੇ ਪੁਲੀਸ ਦੀ ਕਥਿੱਤ ਮਾੜੀ ਕਾਰਗੁਜ਼ਾਰੀ ਖ਼ਿਲਾਫ਼ ਇੱਕਜੁਟ ਹੋ ਕੇ ਸੰਘਰਸ਼ ਵਿੱਢਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਿਮ ਵਿੱਚੋਂ ਹੇਠਾਂ ਆਏ ਲੜਕਿਆਂ ਨੇ ਦੱਸਿਆ ਕਿ ਅੱਜ ਸਵੇਰੇ ਦੋ ਚੋਰਾਂ ਨੇ ਜਿਮ ਮੂਹਰੇ ਖੜ੍ਹੇ ਦੋ ਮੋਟਰਸਾਈਕਲਾਂ ਦੇ ਤਾਲੇ ਤੋੜ ਕੇ ਕਿੱਕਾਂ ਮਾਰ ਰਹੇ ਸਨ। ਜੇਕਰ ਕੁਝ ਸਮਾਂ ਹੋਰ ਪਤਾ ਨਾ ਲੱਗਦਾ ਤਾਂ ਦੋ ਮੋਟਰਸਾਈਕਲ ਚੋਰੀ ਹੋ ਜਾਣੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਚੋਰ ਖੁਦ ਨੂੰ ਪਿੰਡ ਮਹਿਰਾਜ ਦਾ ਵਾਸੀ ਦੱਸ ਰਿਹਾ ਸੀ।

ਐਫਆਈਆਰ ਦਰਜ ਨਾ ਕੀਤੇ ਜਾਣ ਅਤੇ ਚੋਰ ਖ਼ਿਲਾਫ਼ ਕੀਤੀ ਕਾਰਵਾਈ ਸਬੰਧੀ ਚੌਕੀ ਇੰਚਾਰਜ ਗੁਰਮੇਜ ਸਿੰਘ ਨੇ ਕਿਹਾ ਕਿ ਉਹ ਕਿਸੇ ਗੰਭੀਰ ਕੇਸ ਵਿੱਚ ਰੁਝੇ ਹੋਏ ਹਨ। ਵਿਹਲੇ ਹੁੰਦਿਆਂ ਹੀ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Tags :
ਕਾਰਗੁਜ਼ਾਰੀਖ਼ਿਲਾਫ਼ਢਿੱਲੀਪੁਲੀਸਲੋਕਾਂਵਿੱਚ