ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਪ੍ਰਿੰਸੀਪਲਾਂ ਦੀਆਂ ਬਦਲੀਆਂ ਖ਼ਿਲਾਫ਼ ਮਾਪਿਆਂ ’ਚ ਰੋਸ

10:23 AM Sep 02, 2024 IST
ਪ੍ਰਿੰਸੀਪਲ ਦਲਵੀਰ ਸਿੰਘ ਦੀ ਬਦਲੀ ਖ਼ਿਲਾਫ਼ ਪਿੰਡ ਚੱਕ ਸ਼ੇਖੂਪੁਰ ਕਲਾਂ ਵਿੱਚ ਇਕੱਤਰ ਹੋਏ ਮਾਪੇ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 1 ਸਤੰਬਰ
ਪੰਜਾਬ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸਮਾਰਟ ਸਕੂਲ ਚੱਕ ਸ਼ੇਖੂਪੁਰ ਕਲਾਂ ਦੇ ਪ੍ਰਿੰਸੀਪਲ ਦਲਵੀਰ ਸਿੰਘ ਦੀ ਬਦਲੀ ਸਕੂਲ ਆਫ਼ ਐਮੀਨੈਂਸ ਸੰਦੌੜ ਵਿੱਚ ਅਤੇ ਸਕੂਲ ਆਫ਼ ਐਮੀਨੈਂਸ ਸੰਦੌੜ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿੱਚ ਕਰਨ ’ਤੇ ਚੱਕ ਸ਼ੇਖ਼ੂਪੁਰਾ ਕਲਾਂ ਅਤੇ ਸੰਦੌੜ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ’ਚ ਭਾਰੀ ਰੋਸ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੱਕ ਸ਼ੇਖੂਪੁਰ ਕਲਾਂ ਵਿੱਚ ਪੜ੍ਹਦੇ ਵਿਦਿਆਰਥੀਆ ਦੇ ਮਾਪਿਆਂ ਨੇ ਸਕੂਲ ’ਚ ਇਕੱਤਰ ਹੋ ਕੇ ਪ੍ਰਿੰਸੀਪਲ ਦਲਵੀਰ ਸਿੰਘ ਦੀ ਬਦਲੀ ਹੋਣ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਦਲਵੀਰ ਸਿੰਘ ਦੀ ਅਗਵਾਈ ਵਿੱਚ ਸਕੂਲ ਵਿੱਚ ਸੁਖਾਵਾਂ ਤੇ ਅਨੁਸ਼ਾਸਿਤ ਵਿੱਦਿਅਕ ਮਹੌਲ ਹੈ। ਸਕੂਲ ਦੇ ਵਿਦਿਆਰਥੀ ਹਰ ਖੇਤਰ ’ਚ ਮੱਲਾਂ ਮਾਰ ਰਹੇ ਹਨ। ਪ੍ਰਿੰਸੀਪਲ ਅਤੇ ਸਟਾਫ਼ ਦੀ ਕਾਰਗੁਜ਼ਾਰੀ ਤੋਂ ਸਕੂਲ ’ਚ ਪੜ੍ਹਦੇ ਵਿਦਿਆਰਥੀ ਅਤੇ ਮਾਪੇ ਪੂਰੀ ਤਰ੍ਹਾਂ ਸੰਤੁਸ਼ਟ ਹਨ। ਮਾਪਿਆਂ ਕਿਹਾ ਕਿ ਉਹ ਪ੍ਰਿੰਸੀਪਲ ਦੀ ਬਦਲੀ ਰੁਕਵਾਉਣ ਲਈ ਵਿਧਾਇਕ ਡਾ. ਮੁਹੰਮਦ ਜਮੀਲ-ਉਰ-ਰਹਿਮਾਨ ਨੂੰ ਮੰਗ ਪੱਤਰ ਦੇਣਗੇ। ਜੇ ਪ੍ਰਿੰਸੀਪਲ ਦੀ ਬਦਲੀ ਨਾ ਰੁਕੀ ਤਾਂ ਉਹ ਕੋਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ। ਇਸ ਮੌਕੇ ਸਕੂਲ ਕਮੇਟੀ ਚੇਅਰਮੈਨ ਅਬੁਲ ਕਲਾਮ, ਡਾ. ਸੁਰਾਜ ਮੁਹੰਮਦ ਚੱਕ, ਪਰਗਟ ਸਿੰਘ ਚੱਕ ਖੁਰਦ, ਸਾਬਕਾ ਸਰਪੰਚ ਰਾਮ ਸਿੰਘ ਚੱਕ, ਰਣਜੀਤ ਸਿੰਘ ਹੂਸੈਨਪੁਰਾ, ਬਲਵੰਤ ਸਿੰਘ ਨੱਥੋਹੇੜੀ, ਸਾਬਕਾ ਸਰਪੰਚ ਨਸਾਰ ਖਾਂ ਢੱਡੇਵਾੜੀ ਆਦਿ ਹਾਜ਼ਰ ਸਨ। ਉਧਰ, ਸਕੂਲ਼ ਆਫ਼ ਐਮੀਨੈਂਸ ਸੰਦੌੜ ਦੇ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਬਦਲੀ ਰੁਕਵਾਉਣ ਲਈ ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਆਗੂ ਜਗਤਾਰ ਸਿੰਘ ਜੱਸਲ਼ ਅਤੇ ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਤੱਕ ਪਹੁੰਚ ਕੀਤੀ ਹੈ। ਉਕਤ ਆਗੂਆਂ ਨੇ ਵਿਧਾਇਕ ਡਾ. ਮੁਹੰਮਦ ਜਮੀਲ-ਉਰ ਰਹਿਮਾਨ ਨੂੰ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਬਦਲੀ ਦੇ ਮਾਮਲੇ ’ਤੇ ਪਿੰਡ ਵਾਸੀਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਂਦਿਆਂ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਬਦਲੀ ਰੁਕਵਾਉਣ ਦੀ ਅਪੀਲ ਕੀਤੀ।

Advertisement

Advertisement