ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਕਸ ਬਿਜਲੀ ਸਪਲਾਈ ਕਾਰਨ ਕਿਸਾਨਾਂ ਵਿੱਚ ਰੋਸ

10:59 AM Jun 02, 2024 IST
ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮਿਲਣ ਮਗਰੋਂ ਕਿਸਾਨਾਂ ਦਾ ਵਫ਼ਦ।

ਮਹਾਂਵੀਰ ਮਿੱਤਲ
ਜੀਂਦ, 1 ਜੂਨ
ਨਾਕਸ ਬਿਜਲੀ ਸਪਲਾਈ ਖ਼ਿਲਾਫ਼ ਪਿੰਡ ਨਿਵਨਾਬਾਦ ਦੇ ਕਿਸਾਨ ਬਿਜਲੀ ਦਫ਼ਤਰ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਐੱਸਡੀਓ ਨਾਲ ਗੱਲਬਾਤ ਕੀਤੀ। ਵਫ਼ਦ ਵਿੱਚ ਕਿਸਾਨ ਸੁਖਵੰਤ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮੋਹਨ ਸਿੰਘ, ਨਰਿੰਦਰ ਪਾਲ ਸਿੰਘ, ਮਨਜੀਤ ਸਿੰਘ, ਆਜ਼ਾਦ ਸਿੰਘ, ਅਰਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਸਪਲਾਈ ਦਾ ਮਾੜਾ ਹਾਲ ਹੈ। ਬਿਜਲੀ ਪੂਰੇ ਦਿਨ ਵਿੱਚ ਤਿੰਨ ਚਾਰ ਘੰਟੇ ਹੀ ਆਉਂਦੀ ਹੈ, ਜਦੋਂ ਕਿ ਸਵੇਰੇ 11 ਵਜੇ ਤੋਂ ਦੁਪਿਹਰ 3 ਵਜੇ ਅਤੇ ਸ਼ਾਮੀਂ 7 ਵਜੇ ਤੋਂ ਰਾਤੀਂ 11 ਵਜੇ ਤੱਕ ਬਿਜਲੀ ਆਉਂਦੀ ਹੈ। ਇਸ ਪ੍ਰਕਾਰ ਬਿਜਲੀ ਵਿਭਾਗ ਸ਼ਡਿਊਲ ਅਨੁਸਾਰ ਉਨ੍ਹਾਂ ਦੇ ਪਿੰਡ ਵਾਸੀਆਂ ਨੂੰ ਬਿਜਲੀ ਨਹੀਂ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਕਿੱਲਤ ਕਾਰਨ ਲੋਕਾਂ ਦੇ ਕੰਮ ਠੱਪ ਹੋ ਜਾਂਦੇ ਹਨ, ਬੱਚਿਆਂ ਦੀ ਪੜ੍ਹਾਈ ਉੱਤੇ ਭੈੜਾ ਅਸਰ ਪੈ ਰਿਹਾ ਹੈ। ਗਰਮੀ ਦਾ ਤਾਪਮਾਨ ਵੱੱਧ ਹੋਣ ਕਾਰਨ ਬਿਜਲੀ ਬਗੈਰ ਜੀਵਨ ਗੁਜ਼ਾਰਨ ਮੁਸ਼ਕਲ ਜਾਪਦਾ ਹੈ। ਨਾਕਸ ਬਿਜਲੀ ਸਪਲਾਈ ਕਾਰਨ ਕਿਸਾਨਾਂ ਵਿੱਚ ਬਿਜਲੀ ਅਧਿਕਾਰੀਆਂ ਖ਼ਿਲਾਫ਼ ਕਾਫ਼ੀ ਰੋਹ ਸੀ।
ਇਸ ਦੌਰਾਨ ਐੱਸਡੀਓ ਨੇ ਵਫ਼ਦ ਨੂੰ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇ ਬਿਜਲੀ ਦੀ ਨਾਕਸ ਸਪਲਾਈ ਠੀਕ ਨਾ ਹੋਈ ਤਾਂ ਉਹ ਪਾਵਰ ਹਾਊਸ ਅੱਗੇ ਆਪਣਾ ਧਰਨਾ ਸੁਰੂ ਕਰ ਦੇਣਗੇ।

Advertisement

Advertisement
Advertisement