ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀ ਘਾਟ ਖ਼ਿਲਾਫ਼ ਧਰਨਾ
10:57 AM Sep 02, 2024 IST
ਧਾਰੀਵਾਲ: ਹਸਪਤਾਲ, ਸਕੂਲ ਤੇ ਸਰਕਾਰੀ ਦਫਤਰ ਬਚਾਓ ਮੋਰਚਾ ਕਲਾਨੌਰ ਵੱਲੋਂ ਕਲਾਨੌਰ ਦੇ ਸਰਕਾਰੀ ਹਸਪਤਾਲ, ਸਕੂਲ ਤੇ ਹੋਰ ਦਫਤਰਾਂ ’ਚ ਖਾਲੀ ਅਸਾਮੀਆਂ ਨੂੰ ਭਰਵਾਉਣ ਲਈ ਲਾਇਆ ਗਿਆ ਧਰਨਾ ਜਾਰੀ ਹੈ ਅਤੇ ਅੱਜ ਪੰਜਵੇਂ ਦਿਨ ਸਾਥੀ ਬਲਦੇਵ ਸਿੰਘ ਖਹਿਰਾ ਦੀ ਅਗਵਾਈ ਵਿੱਚ ਜਥਾ ਧਰਨੇ ’ਤੇ ਬੈਠਿਆ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਕਾਹਲੋਂ, ਬਲਦੇਵ ਸਿੰਘ ਖਹਿਰਾ, ਸੁਖਦੇਵ ਸਿੰਘ ਉਦੋਵਾਲੀ, ਜਗਜੀਤ ਸਿੰਘ ਅਲੂਣਾ ਨੇ ਕਿਹਾ ਸਰਕਾਰ ਛੇਤੀ ਖਾਲੀ ਅਸਾਮੀਆਂ ਭਰੇ ਅਤੇ ਜੇ ਅਜਿਹਾ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ। -ਪੱਤਰ ਪ੍ਰੇਰਕ
Advertisement
Advertisement