For the best experience, open
https://m.punjabitribuneonline.com
on your mobile browser.
Advertisement

ਗਊਸ਼ਾਲਾ ’ਚ ਪਸ਼ੂਆਂ ਦੀ ਦੁਰਦਸ਼ਾ ਖ਼ਿਲਾਫ਼ ਧਰਨਾ

08:55 AM May 25, 2024 IST
ਗਊਸ਼ਾਲਾ ’ਚ ਪਸ਼ੂਆਂ ਦੀ ਦੁਰਦਸ਼ਾ ਖ਼ਿਲਾਫ਼ ਧਰਨਾ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 24 ਮਈ
ਪਿੰਡ ਹਰਰਾਏਪੁਰ ਦੀ ਸਰਕਾਰੀ ਗਊਸ਼ਾਲਾ ਵਿੱਚ ਪਸ਼ੂਆਂ ਦੀ ਹੋ ਰਹੀ ਕਥਿਤ ਦੁਰਦਸ਼ਾ ਅਤੇ ਗਊਆਂ ਲਈ ਹਰੇ ਚਾਰੇ ਦੀ ਮੰਗ ਨੂੰ ਲੈ ਕੇ ਗਊ ਭਗਤਾਂ ਵੱਲੋਂ ਲੰਘੀ ਸ਼ਾਮ ਇਥੇ ਫਾਇਰ ਬ੍ਰਿਗੇਡ ਚੌਕ ਵਿੱਚ ਧਰਨਾ ਦਿੱਤਾ ਗਿਆ।
ਗਊ ਭਗਤਾਂ ਦੀ ਹਮਾਇਤ ਵਿੱਚ ਵਪਾਰ ਮੰਡਲ ਨਾਲ ਸਬੰਧਤ ਵਪਾਰੀ ਵੀ ਧਰਨੇ ’ਤੇ ਬੈਠ ਗਏ। ਉਨ੍ਹਾਂ ਪ੍ਰਸ਼ਾਸਨ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੰਦਿਆਂ, ਮਸਲਾ ਹੱਲ ਨਾ ਹੋਣ ’ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਅਤੇ ਲੋਕ ਸਭਾ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਇਸ ਮੌਕੇ ਉਨ੍ਹਾਂ ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ, ਨਿਗਮ ਕਮਿਸ਼ਨਰ ਅਤੇ ਡੀਡੀਪੀਓ ਦੇ 6 ਪੁਤਲੇ ਸਾੜ ਕੇ ਆਪਣੇ ਰੋਹ ਦਾ ਇਜ਼ਹਾਰ ਕੀਤਾ।
ਦੇਰ ਰਾਤ ਨੂੰ ਏਡੀਸੀ (ਜਨਰਲ) ਲਤੀਫ਼ ਅਹਿਮਦ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਗਊ ਭਗਤਾਂ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਨਾਲ ਤਾਲਮੇਲ ਕਰਕੇ ਸ਼ਨਿਚਰਵਾਰ ਤੋਂ ਗਊਸ਼ਾਲਾ ਵਿੱਚ ਪ੍ਰਸ਼ਾਸਨ ਖੁਦ ਜ਼ਿੰਮੇਵਾਰੀ ਨਿਭਾਉਂਦਾ ਹੋਇਆ, ਪਸ਼ੂਆਂ ਦੀ ਦੇਖਭਾਲ ਕਰੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ ਗਊਆਂ ਦੇ ਪੂਰੇ ਪੋਸ਼ਣ ਦਾ ਪ੍ਰਬੰਧ ਕਰਨਗੇ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।

Advertisement

Advertisement
Author Image

joginder kumar

View all posts

Advertisement
Advertisement
×