For the best experience, open
https://m.punjabitribuneonline.com
on your mobile browser.
Advertisement

ਆਰੀਆ ਕਾਲਜ ਦੇ ਅਧਿਆਪਕਾਂ ਵੱਲੋਂ ਨਵੀਂ ਸਿੱਖਿਆ ਨੀਤੀ ਵਿਰੁੱਧ ਧਰਨਾ

11:30 AM Sep 21, 2024 IST
ਆਰੀਆ ਕਾਲਜ ਦੇ ਅਧਿਆਪਕਾਂ ਵੱਲੋਂ ਨਵੀਂ ਸਿੱਖਿਆ ਨੀਤੀ ਵਿਰੁੱਧ ਧਰਨਾ
ਧਰਨੇ ਦੌਰਾਨ ਰੋਸ ਪ੍ਰਗਟਾਉਂਦੇ ਹੋਏ ਆਰੀਆ ਕਾਲਜ ਦੇ ਅਧਿਆਪਕ। -ਫੋਟੋ: ਬਸਰਾ
Advertisement

ਲੁਧਿਆਣਾ

Advertisement

ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੀ ਅਗਵਾਈ ਹੇਠ ਕੌਮੀ ਪੱਧਰ ’ਤੇ ਏਆਈਐਫਯੂਸੀਟੀਓ ਵੱਲੋਂ ਦਿੱਤੇ ਸੱਦੇ ’ਤੇ ਅੱਜ ਲੁਧਿਆਣਾਂ ਦੇ ਆਰੀਆ ਕਾਲਜ ਦੇ ਅਧਿਆਪਕਾਂ ਨੇ ਰੋਸ ਧਰਨਾ ਲਾਇਆ। ਕੌਮੀ ਪੱਧਰ ’ਤੇ ਇਹ ਧਰਨੇ ਏਆਈਐਫਯੂਸੀਟੀਓ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਨਵੀਂ ਸਿੱਖਿਆ ਨੀਤੀ-2020 ਵਿਰੁੱਧ, ਵਿਰੋਧ ਪ੍ਰਗਟਾਉਣ ਲਈ ਉਲੀਕੇ ਹਨ। ਇਸ ਸੱਦੇ ਤਹਿਤ ਹੀ ਲੁਧਿਆਣਾ ਦੇ ਆਰੀਆ ਕਾਲਜ ਵਿੱਚ ਇਹ ਧਰਨਾ ਅੱਜ 5ਵੇਂ ਅਤੇ 6ਵੇਂ ਪੀਰੀਅਡ ਦੌਰਾਨ ਲਾਇਆ ਗਿਆ। ਇਸ ਰੋਸ ਧਰਨੇ ਵਿੱਚ ਕਾਲਜ ਦੇ ਵੱਡੀ ਗਿਣਤੀ ਅਧਿਆਪਕਾਂ ਨੇ ਸ਼ਮੂਲੀਅਤ ਕਰਦਿਆਂ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕੀਤੀ। -ਖੇਤਰੀ ਪ੍ਰਤੀਨਿਧ

Advertisement

Advertisement
Author Image

sanam grng

View all posts

Advertisement