ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਧਰਨਾ

09:59 AM Aug 25, 2024 IST
ਪਿੰਡ ਸਿਕੰਦਰਪੁਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਆਦਮਪੁਰ ਦੇ ਥਾਣਾ ਮੁਖੀ।

ਹਤਿੰਦਰ ਮਹਿਤਾ
ਜਲੰਧਰ, 24 ਅਗਸਤ
ਸਿਕੰਦਰਪੁਰ ਵਿਖੇ ਬੀਤੀ ਰਾਤ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ’ਚ ਪਹਿਰਾ ਦੇਣ ਵਾਲੇ ਨੌਜਵਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਇਨ੍ਹਾਂ ਵਿਅਕਤੀਆਂ ਨੂੰ ਫੜਨ ਲਈ ਰਾਤ ਸਮੇਂ ਅਲਾਵਲਪੁਰ ਅਤੇ ਆਦਮਪੁਰ ਦੀ ਪੁਲੀਸ ਪਾਰਟੀ ਵੱਲੋਂ ਵਰਤੀ ਗਈ ਢਿੱਲੀ ਕਾਰਗੁਜ਼ਾਰੀ ਖ਼ਿਲਾਫ਼ ਪਿੰਡ ਸਿਕੰਦਰਪੁਰ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਕਸਬਾ ਅਲਾਵਲਪੁਰ ਵਿੱਚ ਦਸਹਿਰਾ ਗਰਾਊਂਡ ਚੌਕ ਵਿੱਚ ਧਰਨਾ ਲਗਾਇਆ ਗਿਆ। ਇਸ ਮੌਕੇ ਸਿਕੰਦਰਪੁਰ ਦੇ ਸਮੂਹ ਪਿੰਡ ਵਾਸੀਆਂ ਵੱਲੋਂ ਪੁਲੀਸ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਧਰਨਾ ਦੇ ਰਹੇ ਵਿਅਕਤੀਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਇਲਾਕੇ ਵਿੱਚ ਵਧ ਰਹੀਆਂ ਲੁੱਟਾਂ-ਖੋਹਾਂ ਅਤੇ ਚੋਰੀਆਂ ਨੂੰ ਠੱਲ੍ਹ ਪਾਉਣ ਵਿੱਚ ਅਲਾਵਲਪੁਰ ਅਤੇ ਆਦਮਪੁਰ ਪੁਲੀਸ ਨਾਕਾਮ ਰਹੀ ਹੈ। ਧਰਨਾ ਪ੍ਰਦਰਸ਼ਨ ਸਵੇਰੇ 10 ਵਜੇ ਤੋਂ ਲਗਭਗ 1 ਵਜੇ ਦੇ ਕਰੀਬ ਲਗਾਇਆ ਗਿਆ। ਇਸ ਕਾਰਨ ਕਿਸ਼ਨਗੜ੍ਹ-ਆਦਮਪੁਰ, ਸਿਕੰਦਰਪੁਰ, ਬਿਆਸ ਪਿੰਡ ਦੇ ਸਾਰੇ ਰੋਡ ਬੰਦ ਕਰ ਦਿੱਤੇ। ਧਰਨੇ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਵੱਲੋਂ ਮੈਡੀਕਲ ਐਂਬੂਲੈਂਸ ਵੈਨ ਅਤੇ ਸਕੂਲ ਦੇ ਬੱਚਿਆਂ ਦੇ ਵਾਹਨਾਂ ਨੂੰ ਪਹਿਲ ਦੇ ਅਧਾਰ ’ਤੇ ਰਸਤਾ ਦਿੱਤਾ ਗਿਆ।
ਲਗਭਗ ਤਿੰਨ ਘੰਟੇ ਲੱਗੇ ਇਸ ਧਰਨੇ ਕਾਰਨ ਕਿਸ਼ਨਗੜ੍ਹ ਅਲਾਵਲਪੁਰ ਮਾਰਗ ’ਤੇ ਸੈਂਕੜੇ ਗੱਡੀਆਂ ਤਿੰਨ ਘੰਟੇ ਫਸੀਆਂ ਰਹੀਆਂ। ਇਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਲਾਵਲਪੁਰ ਪੁਲੀਸ ਚੌਕੀ ਇੰਚਾਰਜ ਰਜਿੰਦਰ ਸ਼ਰਮਾ ਅਤੇ ਥਾਣਾ ਆਦਮਪੁਰ ਦੇ ਐੱਸਐੱਚਓ ਰਵਿੰਦਰ ਸਿੰਘ ਮੌਕੇ ’ਤੇ ਪਹੁੰਚੇ।
ਕੁਝ ਮੋਹਤਬਰਾਂ ਦੀ ਵਿਚੋਲਗੀ ਨਾਲ ਪੁਲੀਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦੇਣ ਲਈ ਕੀਤੇ ਵਾਅਦੇ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕ ਲਿਆ।

Advertisement

Advertisement