ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੋਲਕਾਤਾ ਕਾਂਡ ਖ਼ਿਲਾਫ਼ ਬਰਤਾਨੀਆ ’ਚ ਵੀ ਰੋਸ

07:30 AM Aug 15, 2024 IST

ਲੰਡਨ, 14 ਅਗਸਤ
ਬਰਤਾਨੀਆ ’ਚ ਭਾਰਤੀ ਮੂਲ ਦੀਆਂ ਮਹਿਲਾ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਕੋਲਕਾਤਾ ’ਚ ਇਕ ਡਾਕਟਰ ਨਾਲ ਕਥਿਤ ਜਬਰ-ਜਨਾਹ ਅਤੇ ਉਸ ਦੀ ਹੱਤਿਆ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਰਤ ’ਚ ਹੋ ਰਹੇ ਪ੍ਰਦਰਸ਼ਨਾਂ ਨਾਲ ਇਕਜੁੱਟਤਾ ਪ੍ਰਗਟਾਈ ਹੈ। ਭਾਰਤੀ ਮੂਲ ਦੀਆਂ ਡਾਕਟਰਾਂ, ਜਿਨ੍ਹਾਂ ’ਚੋਂ ਕਈ ਨੇ ਭਾਰਤ ’ਚ ਸਿਖਲਾਈ ਲਈ ਹੈ, ਨੇ ਕੋਲਕਾਤਾ ’ਚ ਵਾਪਰੀ ਘਟਨਾ ਦੇ ਮਾਮਲੇ ’ਚ ਫੌਰੀ ਕਾਰਵਾਈ ਦੀ ਮੰਗ ਕੀਤੀ ਹੈ। ਬ੍ਰਾਇਟਨ ਸਥਿਤ ਕੌਮੀ ਸਿਹਤ ਸੇਵਾ (ਐੱਨਐੱਚਐੱਸ) ਦੀ ਡਾਕਟਰ ਦੀਪਤੀ ਜੈਨ ਨੇ ਕਿਹਾ ਕਿ ਪਿਛਲੇ ਹਫ਼ਤੇ ਦੀ ਘਟਨਾ ਮਗਰੋਂ ਉਥੇ ਲੋਕ ਡਰੇ ਹੋਏ ਹਨ ਅਤੇ ਡਾਕਟਰ ਭਾਈਚਾਰੇ ਤੋਂ ਉਨ੍ਹਾਂ ਨੂੰ ਲਗਾਤਾਰ ਸੁਨੇਹੇ ਮਿਲ ਰਹੇ ਹਨ। ਉਨ੍ਹਾਂ ਕੋਲਕਾਤਾ ਦੇ ਇਕ ਹਸਪਤਾਲ ’ਚ ਡਾਕਟਰੀ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਕਿਹਾ,‘‘ਅਸੀਂ ਉਨ੍ਹਾਂ ਥਾਵਾਂ ’ਤੇ 30 ਸਾਲ ਪਹਿਲਾਂ ਬਿਨਾਂ ਕਿਸੇ ਡਰ ਦੇ ਕੰਮ ਕੀਤਾ ਹੈ ਜਦੋਂ ਡਾਕਟਰਾਂ ਦਾ ਸਫ਼ੇਦ ਪਹਿਰਾਵਾ ‘ਲੱਛਮਣ ਰੇਖਾ’ ਹੁੰਦਾ ਸੀ ਅਤੇ ਸਾਰੇ ਸਾਨੂੰ ਡਾਕਟਰ ਦੀਦੀ ਸੱਦਦੇ ਸਨ।’’ ਉਨ੍ਹਾਂ ਕਿਹਾ ਕਿ ਹੁਣ ਤੇਜ਼ੀ ਨਾਲ ਮਾਹੌਲ ਬਦਲ ਗਿਆ ਹੈ ਅਤੇ ਮਹਿਲਾਵਾਂ ਤੇ ਬੱਚਿਆਂ ਲਈ ਕੋਈ ਥਾਂ ਸੁਰੱਖਿਅਤ ਨਹੀਂ ਹੈ।
ਮਾਨਚੈਸਟਰ ’ਚ ਇਕ ਹੋਰ ਡਾਕਟਰ ਗੌਰੀ ਬੱਤਰਾ ਨੇ ਕਿਹਾ ਕਿ ਉਹ ਭਾਰਤ ’ਚ ਹਸਪਤਾਲ ਤੋਂ ਕਈ ਵਾਰ ਇਕੱਲੀ ਹੀ ਰਾਤਾਂ ਨੂੰ ਘਰ ਆਉਂਦੀ ਹੁੰਦੀ ਸੀ ਪਰ ਕਦੇ ਵੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਨਹੀਂ ਕਰਦੀ ਸੀ। ਅਮਰੀਕਾ ਆਧਾਰਿਤ ਡਾਕਟਰ ਸਲਮਾ ਖ਼ਾਨ ਨੇ ਕਿਹਾ ਕਿ ਕੈਲੀਫੋਰਨੀਆ ’ਚ ਡਾਕਟਰ ਭਾਈਚਾਰਾ ਹਰ ਤਰ੍ਹਾਂ ਦੀ ਹਿੰਸਾ ਖ਼ਿਲਾਫ਼ ਹੈ ਅਤੇ ਉਹ ਆਪਣੇ ਸਾਥੀਆਂ ਲਈ ਸੁਰੱਖਿਅਤ ਮਾਹੌਲ ਦੀ ਹਮਾਇਤ
ਕਰਦੇ ਹਨ। -ਪੀਟੀਆਈ

Advertisement

Advertisement
Advertisement